ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਹਿਰਾ ਦੇ ਮੁੱਖ ਚੋਣ ਦਫ਼ਤਰ ਦੇ ਬੋਰਡ ’ਚ ਗੋਲਡੀ ਦੀ ਤਸਵੀਰ

07:31 AM May 23, 2024 IST
ਖਹਿਰਾ ਦੇ ਮੁੱਖ ਚੋਣ ਦਫ਼ਤਰ ਅੱਗੇ ਬੋਰਡ ’ਚ ਲੱਗੀ ਦਲਵੀਰ ਗੋਲਡੀ ਦੀ ਤਸਵੀਰ।

ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਮਈ
ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਟਿਕਟ ਨਾ ਮਿਲਣ ਤੋਂ ਨਾਰਾਜ਼ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਹਲਕਾ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਭਾਵੇਂ ਕਰੀਬ ਤਿੰਨ ਹਫ਼ਤੇ ਪਹਿਲਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਚੋਣ ਦਫ਼ਤਰ ਦੇ ਬੋਰਡਾਂ ’ਚ ਦਲਵੀਰ ਸਿੰਘ ਗੋਲਡੀ ਨੇ ਹਾਲੇ ਵੀ ਥਾਂ ਬਣਾਈ ਹੋਈ ਹੈ। ਸਥਾਨਕ ਸ਼ਹਿਰ ’ਚ ਡਾਕਖਾਨਾ ਨਜ਼ਦੀਕ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦਾ ਮੁੱਖ ਚੋਣ ਦਫ਼ਤਰ ਹੈ। ਮੁੱਖ ਚੋਣ ਦਫ਼ਤਰ ਅੱਗੇ ਲੱਗੇ ਬੋਰਡ ਉਪਰ ਕਾਂਗਰਸ ਪਾਰਟੀ ਦੇ ਆਗੂਆਂ ਦੀਆਂ ਤਸਵੀਰਾਂ ਦੇ ਨਾਲ ਨਾਲ ਦਲਵੀਰ ਸਿੰਘ ਗੋਲਡੀ ਦੀ ਤਸਵੀਰ ਵੀ ਲੱਗੀ ਹੋਈ ਹੈ। ਅਜਿਹਾ ਹੀ ਇੱਕ ਬੋਰਡ ਚੋਣ ਦਫ਼ਤਰ ਦੇ ਅੰਦਰਲੇ ਪਾਸੇ ਲੱਗਿਆ ਹੋਇਆ ਹੈ ਜਿਸ ਉਪਰ ਲੱਗੀ ਦਲਵੀਰ ਸਿੰਘ ਗੋਲਡੀ ਦੀ ਤਸਵੀਰ ਉਪਰ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੀ ਤਸਵੀਰ ਲਗਾ ਕੇ ਢਕ ਦਿੱਤਾ ਗਿਆ ਹੈ ਪਰ ਦਫ਼ਤਰ ਅੱਗੇ ਬਾਹਰਲੇ ਪਾਸੇ ਲੱਗੇ ਬੋਰਡ ਉਪਰ ਗੋਲਡੀ ਦੀ ਤਸਵੀਰ ਜਿਉਂ ਦੀ ਤਿਉਂ ਬਰਕਰਾਰ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਦਲ-ਬਦਲੀਆਂ ਦਾ ਦੌਰ ਸ਼ੁਰੂ ਹੋ ਗਿਆ ਸੀ ਜੋ ਹਾਲੇ ਵੀ ਜਾਰੀ ਹੈ। ਭਾਵੇਂ ਦਲਵੀਰ ਸਿੰਘ ਗੋਲਡੀ ਨੇ ਪਾਰਟੀ ਬਦਲਦਿਆਂ ਦੇਰ ਕਰ ਦਿੱਤੀ। ਜੇਕਰ ਦਲ-ਬਦਲੀ ਪਹਿਲਾਂ ਹੋ ਜਾਂਦੀ ਤਾਂ ਸ਼ਾਇਦ ਗੋਲਡੀ ਦਾ ਵੀ ਟਿਕਟ ਦਾ ਦਾਅ ਲੱਗ ਜਾਂਦਾ। ਭਾਵੇਂ ਸੁਖਪਾਲ ਸਿੰਘ ਖਹਿਰਾ ਨੇ ਗੋਲਡੀ ਦੇ ‘ਆਪ’ ’ਚ ਸ਼ਾਮਲ ਹੋਣ ’ਤੇ ਕਈ ਤਰ੍ਹਾਂ ’ਤੇ ਸਵਾਲ ਉਠਾਏ ਹੋਣ ਪਰ ਖਹਿਰਾ ਨੇ ਆਪਣੇ ਮੁੱਖ ਚੋਣ ਦਫਤਰ ਦੇ ਬੋਰਡ ’ਚ ਗੋਲਡੀ ਦੀ ਤਸਵੀਰ ਨੂੰ ਥਾਂ ਦਿੱਤੀ ਹੋਈ ਹੈ।

Advertisement

Advertisement
Advertisement