ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਮ੍ਰਿਤਸਰ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਯਾਤਰੀ ਕੋਲੋਂ 67 ਲੱਖ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ

02:53 PM Dec 29, 2023 IST

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਦਸੰਬਰ
ਇਥੋਂ ਦੇ ਹਵਾਈ ਅੱਡੇ ਵਿਖੇ ਤਾਇਨਾਤ ਕਸਟਮ ਵਿਭਾਗ ਨੇ ਦੁਬਈ ਤੋਂ ਹਵਾਈ ਉਡਾਣ ਰਾਹੀਂ ਪੁੱਜੇ ਯਾਤਰੀ ਕੋਲੋਂ 67 ਲੱਖ ਰੁਪਏ ਦਾ ਕਿਲੋ ਤੋਂ ਵੱਧ ਸੋਨਾ ਬਰਾਮਦ ਕੀਤਾ। ਕਸਟਮ ਵਿਭਾਗ ਵੱਲੋਂ ਇਸ ਸਬੰਧ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਇਹ ਕਾਰਵਾਈ ਕਸਟਮ ਵਿਭਾਗ ਤੇ ਐਂਟੀ ਸਮਗਲਿੰਗ ਯੂਨਿਟ ਵੱਲੋਂ ਕੀਤੀ ਗਈ। ਇਹ ਯਾਤਰੀ ਦੁਬਈ ਤੋਂ ਉਡਾਣ ਰਾਹੀਂ ਇੱਥੇ ਪੁੱਜਾ ਸੀ, ਜਦੋਂ ਇਸ ਦੀ ਨਿੱਜੀ ਤੌਰ ’ਤੇ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਸ ਕੋਲੋਂ ਪੇਸਟ ਦੇ ਰੂਪ ਵਿੱਚ 1698.2 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ਨੂੰ ਉਸ ਨੇ ਪੀਲੇ ਰੰਗ ਦੇ ਪੈਕਟ ਵਿੱਚ ਛੁਪਾਇਆ ਹੋਇਆ ਸੀ ਅਤੇ ਇਸ ਨੂੰ ਆਪਣੀ ਪੈਂਟ ਦੀ ਬੈਲਟ ਵਿੱਚ ਲੁਕਾਇਆ ਹੋਇਆ ਸੀ। ਜਦੋਂ ਇਸ ਸੋਨੇ ਦੀ ਪੇਸਟ ਨੂੰ ਸ਼ੁੱਧ ਸੋਨੇ 24 ਕੈਰਟ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ ਤਾਂ ਇਹ 1068 ਗ੍ਰਾਮ ਸੀ। ਜਿਸ ਦਾ ਬਾਜ਼ਾਰ ਵਿੱਚ ਮੁੱਲ 67 ਲੱਖ60,440 ਰੁਪਏ ਬਣਦਾ ਹੈ। ਕਸਟਮ ਵਿਭਾਗ ਨੇ ਕਸਟਮ ਐਕਟ 1962 ਦੀ ਧਾਰਾ ਹੇਠ ਇਸ ਸੋਨੇ ਨੂੰ ਜ਼ਬਤ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਇਹ ਸੋਨਾ ਭਾਰਤ ਲਿਜਾਣ ਵਾਸਤੇ 10 ਹਜ਼ਾਰ ਰੁਪਏ ਦਿੱਤੇ ਗਏ ਸਨ।

Advertisement

Advertisement