For the best experience, open
https://m.punjabitribuneonline.com
on your mobile browser.
Advertisement

ਹਵਾਈ ਅੱਡੇ ਤੋਂ 78 ਲੱਖ ਦਾ ਸੋਨਾ ਤੇ ਵਿਦੇਸ਼ੀ ਕਰੰਸੀ ਬਰਾਮਦ

09:07 AM Apr 12, 2024 IST
ਹਵਾਈ ਅੱਡੇ ਤੋਂ 78 ਲੱਖ ਦਾ ਸੋਨਾ ਤੇ ਵਿਦੇਸ਼ੀ ਕਰੰਸੀ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 11 ਅਪਰੈਲ
ਕਸਟਮ ਵਿਭਾਗ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਦੋ ਵੱਖ ਵੱਖ ਘਟਨਾਵਾਂ ਵਿੱਚ ਕਰੀਬ 51 ਲੱਖ ਰੁਪਏ ਮੁੱਲ ਦਾ 700 ਗਰਾਮ ਸੋਨਾ ਅਤੇ 25,900 ਪੌਂਡ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਭਾਰਤੀ ਰੁਪਏ ਵਿਚ ਕੀਮਤ ਕਰੀਬ 27 ਲੱਖ ਰੁਪਏ ਬਣਦੀ ਹੈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡੇ ਵਿਖੇ ਤਾਇਨਾਤ ਸੀਆਈਐਸਐਫ ਦੇ ਜਵਾਨਾਂ ਨੇ ਇੱਕ ਯਾਤਰੀ ਦੇ ਹੈਂਡਬੈਗ ਦੀ ਜਾਂਚ ਦੌਰਾਨ ਐਕਸਰੇ ਵਿੱਚ ਮੁਦਰਾ ਵਰਗੀਆਂ ਸ਼ੱਕੀ ਵਸਤੂਆਂ ਦੇਖੀਆਂ। ਉਨ੍ਹਾਂ ਅਗਲੇਰੀ ਕਾਰਵਾਈ ਵਾਸਤੇ ਯਾਤਰੀ ਨੂੰ ਕਸਟਮ ਸਟਾਫ ਦੇ ਹਵਾਲੇ ਕਰ ਦਿੱਤਾ ਅਤੇ ਜਾਂਚ ਦੌਰਾਨ ਯਾਤਰੀ ਕੋਲੋਂ ਲਗਭਗ 25,900 ਪੌਂਡ ਬਰਾਮਦ ਕੀਤੇ ਹਨ ਜੋ ਕਿ ਭਾਰਤੀ ਕਰੰਸੀ ਦੇ ਕਰੀਬ 26 ਲੱਖ, 91000 ਰੁਪਏ ਬਣਦੇ ਹਨ। ਉਨ੍ਹਾਂ ਦੱਸਿਆ ਕਿ ਯਾਤਰੀ ਅੰਮ੍ਰਿਤਸਰ ਤੋਂ ਦਿੱਲੀ ਜਾ ਰਿਹਾ ਸੀ, ਜਿਥੋਂ ਉਸ ਨੇ ਲੰਡਨ ਦੀ ਉਡਾਣ ਫੜਨੀ ਸੀ।
ਦੂਜੀ ਘਟਨਾ ਵਿੱਚ ਕਸਟਮ ਵਿਭਾਗ ਨੇ ਸ਼ਾਰਜਾਹ ਤੋਂ ਆਈ ਇੰਡੀਗੋ ਹਵਾਈ ਕੰਪਨੀ ਦੀ ਉਡਾਣ ਵਿੱਚੋਂ ਜਾਂਚ ਦੌਰਾਨ ਇੱਕ ਸ਼ੱਕੀ ਪੈਕਟ ਬਰਾਮਦ ਕੀਤਾ, ਜਿਸ ਵਿੱਚੋਂ ਸੋਨੇ ਦੇ ਲੰਬੇ ਬਿਸਕੁਟਾਂ ਵਰਗੇ ਛੇ ਬਾਰਜ਼ ਬਰਾਮਦ ਕੀਤੇ। ਸੋਨੇ ਦੀਆਂ ਇਨ੍ਹਾਂ ਛੇ ਛੜਾਂ ਦਾ ਕੁੱਲ ਵਜ਼ਨ 700 ਗ੍ਰਾਮ ਪਾਇਆ ਗਿਆ, ਜਿਸ ਦੀ ਬਾਜ਼ਾਰ ਵਿੱਚ ਕੀਮਤ ਕਰੀਬ 51 ਲੱਖ 45000 ਰੁਪਏ ਹੈ।

Advertisement

Advertisement
Author Image

sukhwinder singh

View all posts

Advertisement
Advertisement
×