ਸੋਨਾ ਰਿਕਾਰਡ ਪੱਧਰ ’ਤੇ ਪੁੱਜਾ
06:33 AM Apr 09, 2024 IST
Advertisement
ਨਵੀਂ ਦਿੱਲੀ: ਬੇਸ਼ਕੀਮਤੀ ਧਾਤਾਂ ਦੀ ਸੁਰੱਖਿਅਤ ਨਿਵੇਸ਼ ਵਜੋਂ ਮੰਗ ਵਧਣ ਕਾਰਨ ਸੋਮਵਾਰ ਨੂੰ ਕੌਮੀ ਰਾਜਧਾਨੀ ਦਿੱਲੀ ਦੇ ਸਰਾਫ਼ਾ ਬਾਜ਼ਾਰ ’ਚ ਸੋਨਾ 350 ਰੁਪਏ ਦੀ ਤੇਜ਼ੀ ਨਾਲ 71,700 ਰੁਪਏ ਪ੍ਰਤੀ 10 ਗ੍ਰਾਮ (24 ਕੈਰੇਟ) ਦੇ ਸਿਖਰਲੇ ਪੱਧਰ ’ਤੇ ਪਹੁੰਚ ਗਿਆ ਹੈ। ਐੱਚਡੀਐੱਫਸੀ ਸਕਿਉਰਿਟੀਜ਼ ਨੇ ਕਿਹਾ ਕਿ ਮੌਜੂਦਾ ਵਰ੍ਹੇ ਹੁਣ ਤੱਕ ਸੋਨੇ ਦੀ ਕੀਮਤ 7,700 ਰੁਪਏ ਚੜ੍ਹੀ ਹੈ। ਉਧਰ ਚਾਂਦੀ ਦੀ ਕੀਮਤ ਵੀ 800 ਰੁਪਏ ਦੇ ਉਛਾਲ ਨਾਲ 84 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਨਵੀਂ ਉਚਾਈ ’ਤੇ ਬੰਦ ਹੋਈ। ਵਿਦੇਸ਼ੀ ਬਾਜ਼ਾਰਾਂ ’ਚ ਮਜ਼ਬੂਤੀ ਦੇ ਰੁਖ਼ ਤੋਂ ਸੰਕੇਤ ਲੈਂਦਿਆਂ ਸੋਨੇ ਦੀ ਕੀਮਤ ’ਚ ਉਛਾਲ ਆਇਆ ਹੈ। -ਪੀਟੀਆਈ
Advertisement
Advertisement