ਸੋਨਾ 65 ਹਜ਼ਾਰ ’ਤੇ ਪੁੱਜਿਆ
06:29 AM Mar 06, 2024 IST
Advertisement
ਨਵੀਂ ਦਿੱਲੀ: ਮਜ਼ਬੂਤ ਆਲਮੀ ਰੁਝਾਨਾਂ ਦੌਰਾਨ ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਸੋਨੇ ਦਾ ਭਾਅ 800 ਰੁਪਏ ਵਧ ਕੇ 65,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ’ਤੇ ਪਹੁੰਚ ਗਿਆ। ਸੋਨੇ ਦਾ ਪਿਛਲਾ ਬੰਦ ਭਾਅ 64,200 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੌਰਾਨ ਅੱਜ ਚਾਂਦੀ ਦਾ ਭਾਅ ਵੀ ਵਧਿਆ ਹੈ ਅਤੇ 900 ਰੁਪਏ ਦੇ ਵਾਧੇ ਨਾਲ ਇਸ ਦੀ ਕੀਮਤ 74,900 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਜੋ ਕਿ ਪਹਿਲਾਂ 74,000 ਰੁਪਏ ਪ੍ਰਤੀ ਕਿਲੋ ਸੀ। ਐੱਚਡੀਐੱਫਸੀ ਸਕਿਉਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਘਰੇਲੂ ਬਾਜ਼ਾਰਾਂ ਵਿੱਚ ਅੱਜ ਸੋਨੇ ਦੀ ਕੀਮਤ ਹੁਣ ਤੱਕ ਸਭ ਵੱਧ 65,000 ਰੁਪਏ ਪ੍ਰਤੀ 10 ਗ੍ਰਾਮ ਰਹੀ।’’ ਦੂਜੇ ਪਾਸੇ ਕੌਮਾਂਤਰੀ ਬਾਜ਼ਾਰਾਂ ’ਚੋਂ ਕੌਮੈਕਸ ’ਚ ਸੋਨੇ ਦਾ ਭਾਅ 2,110 ਡਾਲਰ ਪ੍ਰਤੀ ਆਉਂਸ ਰਿਹਾ ਜੋ ਪਿਛਲੇ ਭਾਅ ਤੋਂ ਇਕ ਫ਼ੀਸਦ ਵੱਧ ਹੈ। -ਪੀਟੀਆਈ
Advertisement
Advertisement
Advertisement