ਸੋਨੇ ਦੀ ਕੀਮਤ ਮੁੜ ਸਭ ਤੋਂ ਉੱਚੇ ਪੱਧਰ ’ਤੇ
06:00 AM Feb 20, 2025 IST
Advertisement
ਨਵੀਂ ਦਿੱਲੀ:
Advertisement
ਮਜ਼ਬੂਤ ਆਲਮੀ ਰੁਝਾਨਾਂ ਵਿਚਾਲੇ ਕੌਮੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀ ਕੀਮਤ 900 ਰੁਪਏ ਵਧ ਕੇ 89,400 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ 99.9 ਫੀਸਦ ਸ਼ੁੱਧਤਾ ਵਾਲਾ ਸੋਨਾ 88,500 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। 14 ਫਰਵਰੀ ਨੂੰ ਇਹ ਸਥਾਨਕ ਬਾਜ਼ਾਰਾਂ ਵਿੱਚ 1,300 ਰੁਪਏ ਵਧ ਕੇ 89,400 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ। ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 10,010 ਰੁਪਏ ਜਾਂ 12.6 ਫੀਸਦ ਵਧ ਗਈ ਹੈ। ਪਹਿਲੀ ਜਨਵਰੀ ਨੂੰ ਇਸ ਦੀ ਕੀਮਤ 79,390 ਰੁਪਏ ਪ੍ਰਤੀ 10 ਗ੍ਰਾਮ ਸੀ। ਉਧਰ ਚਾਂਦੀ ਦੀਆਂ ਕੀਮਤ ਵੀ ਅੱਜ 600 ਰੁਪਏ ਵਧ ਕੇ 99,600 ਰੁਪਏ ਪ੍ਰਤੀ ਕਿਲੋ ਹੋ ਗਈ ਹੈ। -ਪੀਟੀਆਈ
Advertisement
Advertisement
Advertisement