Gold Price: ਸੋਨੇ ਦਾ ਭਾਅ ਪੰਜਵੇਂ ਦਿਨ ਵੀ ਵਧਿਆ
05:52 PM Feb 04, 2025 IST
Advertisement
ਨਵੀਂ ਦਿੱਲੀ, 4 ਫਰਵਰੀ
ਦੇਸ਼ ਭਰ ਵਿਚ ਸੋਨੇ ਦੀਆਂ ਕੀਮਤਾਂ ਲਗਾਤਾਰ ਪੰਜਵੇਂ ਦਿਨ ਵਧੀਆਂ। ਕੌਮੀ ਰਾਜਧਾਨੀ ਵਿਚ ਅੱਜ ਸੋਨਾ 500 ਰੁਪਏ ਚੜ੍ਹ ਕੇ 85,800 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ’ਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ ਗਹਿਣਾ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਮੰਗ ਵਧਣ ਕਾਰਨ ਸੋਨੇ ਵਿਚ ਤੇਜ਼ੀ ਆਈ ਹੈ। ਪਿਛਲੇ ਦਿਨੀਂ 99.9 ਫੀਸਦੀ ਸ਼ੁੱਧਤਾ ਵਾਲੀ ਕੀਮਤੀ ਧਾਤੂ ਦੀ ਕੀਮਤ 85,300 ਰੁਪਏ ਪ੍ਰਤੀ 10 ਗ੍ਰਾਮ ਸੀ।
ਇਸ ਸਾਲ ਪਹਿਲੀ ਜਨਵਰੀ ਤੋਂ ਬਾਅਦ ਸੋਨੇ ਦੀ ਕੀਮਤ 6,410 ਰੁਪਏ ਵਧ ਗਈ ਹੈ ਜੋ 8.07 ਫੀਸਦੀ ਬਣਦੀ ਹੈ। ਦੂਜੇ ਪਾਸੇ ਚਾਂਦੀ ਦੇ ਭਾਅ ਵਿਚ ਗਿਰਾਵਟ ਦਰਜ ਕੀਤੀ ਗਈ। ਇਹ ਪਿਛਲੇ ਦਿਨੀਂ 96,000 ਰੁਪਏ ਪ੍ਰਤੀ ਕਿਲੋ ਸੀ ਜੋ ਅੱਜ 500 ਰੁਪਏ ਡਿੱਗ ਕੇ 95,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ ਹੈ।
Advertisement
Advertisement
Advertisement