ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੋਨ ਤਗ਼ਮਾ ਜੇਤੂ ਖਿਡਾਰਨ ਦਾ ਸਕੂਲ ਪਹੁੰਚਣ ’ਤੇ ਸਨਮਾਨ

10:11 AM May 22, 2024 IST
ਸੋਨ ਤਗ਼ਮਾ ਜਿੱਤਣ ਵਾਲੀ ਗੁਣਵੀਨ ਕੌਰ ਨਾਲ ਪ੍ਰਿੰਸੀਪਲ ਤੇ ਸਟਾਫ਼। -ਫੋਟੋ: ਸ਼ੇਤਰਾ

ਜਗਰਾਉਂ:

Advertisement

ਸਥਾਨਕ ਡੀਏਵੀ ਪਬਲਿਕ ਸਕੂਲ ਦੀ ਗੁਣਵੀਨ ਕੌਰ ਨੇ ਪੰਜਾਬ ਸਟੇਟ ਜੂਨੀਅਰ ਕਿਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਡੀਏਵੀ ਸਕੂਲ ਦੇ ਪ੍ਰਿੰਸੀਪਲ ਵੇਦ ਵ੍ਰਤ ਪਲਾਹਾ ਨੇ ਦੱਸਿਆ ਕਿ ਗੁਣਵੀਨ ਕੌਰ ਨੇ ਜ਼ਿਲ੍ਹਾ ਲੁਧਿਆਣਾ ਦੀ ਕਿਕਬਾਕਸਿੰਗ ਟੀਮ ਵਲੋਂ ਖੇਡਦਿਆਂ 21ਵੀਂ ਪੰਜਾਬ ਸਟੇਟ ਜੂਨੀਅਰ ਕਿਕਬਾਕਸਿੰਗ ਚੈਂਪੀਅਨਸ਼ਿਪ ਵਿੱਚ 70 ਕਿਲੋ ਵਰਗ ਵਿੱਚ ਇਹ ਜਿੱਤ ਦਰਜ ਕੀਤੀ। ਇਹ ਚੈਂਪੀਅਨਸ਼ਿਪ ਬਠਿੰਡਾ ਦੇ ਸਪੋਰਟਸ ਕੰਪਲੈਕਸ ਵਿਖੇ ਹੋਈ। ਉਨ੍ਹਾਂ ਦੱਸਿਆ ਕਿ ਇਸ ਜਿੱਤ ਮਗਰੋਂ ਗੁਣਵੀਨ ਕੌਰ ਦੀ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ ਜੋ 9 ਤੋਂ 14 ਤੋਂ ਜੂਨ ਤਕ ਸਿਲੀਗੁੜੀ ਪੱਛਮੀ ਬੰਗਾਲ ਵਿਖੇ ਹੋਣ ਜਾ ਰਹੀ ਹੈ। ਗੁਣਵੀਨ ਕੌਰ ਪੰਜਾਬ ਕਿਕਬਾਕਸਿੰਗ ਐਸੋਸੀਏਸ਼ਨ ਵਲੋਂ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ। ਅੱਜ ਸੋਨ ਤਗ਼ਮਾ ਜਿੱਤ ਕੇ ਆਉਣ ’ਤੇ ਗੁਣਵੀਨ ਕੌਰ ਦਾ ਸਕੂਲ ਆਉਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕੋਚ ਸੁਰਿੰਦਰ ਪਾਲ ਵਿਜ ,ਡੀਪੀਈ ਹਰਦੀਪ ਸਿੰਘ, ਜਗਦੀਪ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement
Advertisement