ਸੋਨਾ ਸਭ ਤੋਂ ਉੱਚੇ ਪੱਧਰ ’ਤੇ ਪੁੱਜਿਆ; 24 ਕੈਰੇਟ ਵਾਲੇ ਦਸ ਗਰਾਮ ਦਾ ਭਾਅ 75,762 ਰੁਪਏ ਹੋਇਆ
04:31 PM Oct 03, 2024 IST
ਨਵੀਂ ਦਿੱਲੀ, 3 ਅਕਤੂਬਰ
ਦੇਸ਼ ਵਿਚ ਸੋਨੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਤੇ ਅੱਜ ਸੋਨਾ ਸਭ ਤੋਂ ਉਤੇ ਦੇ ਪੱਧਰ 75,762 ਰੁਪਏ ਹੋ ਗਿਆ ਹੈ। ਇਹ ਸੋਨੇ ਦਾ ਭਾਅ ਦਸ ਗਰਾਮ ਦਾ 24 ਕੈਰੇਟ ਲਈ ਹੈ। ਇਸ ਤੋਂ ਪਹਿਲਾਂ ਸੋਨੇ ਦਾ ਭਾਅ 75,515 ਰੁਪਏ ਸੀ। ਮਾਹਰਾਂ ਨੇ ਕਿਹਾ ਕਿ ਇਸ ਹਿਸਾਬ ਨਾਲ ਸੋਨਾ ਸਾਲ ਦੇ ਅੰਤ ਤੱਕ 78 ਹਜ਼ਾਰ ਰੁਪਏ ਪ੍ਰਤੀ ਦਸ ਗਰਾਮ ਤੱਕ ਜਾ ਸਕਦਾ ਹੈ। ਦੂਜੇ ਪਾਸੇ ਚਾਂਦੀ ਦੇ ਭਾਅ ਵਿਚ ਵੀ ਤੇਜ਼ੀ ਆਈ ਹੈ। ਇਹ 1,048 ਰੁਪਏ ਵੱਧ ਕੇ 90,930 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਤੋਂ ਪਹਿਲਾਂ ਚਾਂਦੀ 89,882 ਰੁਪਏ ਸੀ। ਇਸ ਤੋਂ ਪਹਿਲਾਂ ਇਸ ਸਾਲ 29 ਮਈ ਨੂੰ ਚਾਂਦੀ ਸਭ ਤੋਂ ਉਤਲੇ ਪੱਧਰ 94,280 ਰੁਪਏ ਪ੍ਰਤੀ ਕਿਲੋ ਹੋ ਗਈ ਸੀ।
Advertisement
Advertisement