ਸੋਨੇ ਦੀ ਚੇਨ ਝਪਟੀ
06:49 AM Oct 15, 2024 IST
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਦੁਰਗਾ ਮਾਤਾ ਮੰਦਰ ਕੋਲ ਅਣਪਛਾਤੇ ਵਿਅਕਤੀ ਇੱਕ ਐਕਟਿਵਾ ਸਕੂਟਰ ਸਵਾਰ ਦੀ ਸੋਨੇ ਦੀ ਚੇਨ ਝਪਟ ਕੇ ਲੈ ਗਏ ਹਨ। ਇਸ ਸਬੰਧੀ ਨਿਊ ਤਰਸੇਮ ਕਲੋਨੀ ਜੱਸੀਆਂ ਰੋਡ ਵਾਸੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ਸਕੂਟਰ ’ਤੇ ਦੁਰਗਾ ਮਾਤਾ ਮੰਦਰ ਦੇ ਨਜ਼ਦੀਕ ਚਾਹ ਦੀਆਂ ਦੁਕਾਨਾਂ ’ਤੇ ਚਾਹ ਪੀਣ ਲਈ ਰੁਕਣ ਲੱਗਾ ਤਾਂ ਉਸਦੇ ਪਿੱਛੋਂ ਮੋਟਰਸਾਈਕਲ ’ਤੇ ਦੋ ਲੜਕੇ ਆਏ, ਜਿਨ੍ਹਾਂ ਨੇ ਉਸਨੂੰ ਘੇਰ ਕੇ ਗੱਲ ਵਿੱਚ ਪਾਈ ਸੋਨੇ ਦੀ ਚੇਨ ਝਪਟ ਮਾਰਕੇ ਖੋਹ ਲਈ ਅਤੇ ਜਗਰਾਉਂ ਪੁੱਲ ਸਾਈਡ ਵੱਲ ਫ਼ਰਾਰ ਹੋ ਗਏ। ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement