ਸੋਨੇ ਨੇ ਸਾਰੇ ਰਿਕਾਰਡ ਤੋੜੇ
05:37 AM Feb 15, 2025 IST
Advertisement
ਨਵੀਂ ਦਿੱਲੀ:
Advertisement
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਸਰਾਫਾਂ ਅਤੇ ਪ੍ਰਚੂਨ ਗਾਹਕਾਂ ਵੱਲੋਂ ਵੱਡੀ ਪੱਧਰ ’ਤੇ ਕੀਤੀ ਜਾ ਰਹੀ ਖ਼ਰੀਦਦਾਰੀ ਕਾਰਨ ਸੋਨੇ ਦ ਭਾਅ 1300 ਰੁਪਏ ਦੇ ਵਾਧੇ ਨਾਲ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 89,400 ਰੁਪਏ ਪ੍ਰਤੀ 10 ਗਰਾਮ ’ਤੇ ਪਹੁੰਚ ਗਏ। 99.9 ਫੀਸਦ ਸ਼ੁੱਧਤਾ ਵਾਲੀ ਇਸ ਕੀਮਤੀ ਧਾਤੂ ਦਾ ਭਾਅ ਵੀਰਵਾਰ ਨੂੰ 88,100 ਰੁਪਏ ਪ੍ਰਤੀ 10 ਗਰਾਮ ’ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ 99.5 ਫੀਸਦ ਸ਼ੁੱਧਤਾ ਵਾਲੇ ਸੋਨੇ ਦਾ ਤਾਜ਼ਾ ਭਾਅ ਵੀ 1300 ਰੁਪਏ ਦੇ ਵਾਧੇ ਨਾਲ 89,000 ਰੁਪਏ ਪ੍ਰਤੀ 10 ਗਰਾਮ ’ਤੇ ਪਹੁੰਚ ਗਿਆ, ਜਦੋਂਕਿ ਬੀਤੇ ਦਿਨ ਇਹ 87,700 ਰੁਪਏ ਪ੍ਰਤੀ 10 ਗਰਾਮ ’ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ ਦੇ ਭਾਅ 2000 ਰੁਪਏ ਦੇ ਵਾਧੇ ਨਾਲ ਅੱਜ 100,000 ਰੁਪਏ ਕਿੱਲੋ ’ਤੇ ਪਹੁੰਚ ਗਏ। ਵੀਰਵਾਰ ਨੂੰ ਚਾਂਦੀ ਦੇ ਭਾਅ 98,000 ਰੁਪਏ ਕਿੱਲੋ ’ਤੇ ਬੰਦ ਹੋਏ ਸਨ। -ਪੀਟੀਆਈ
Advertisement
Advertisement
Advertisement