ਧਨਤੇਰਸ ਤੋਂ ਪਹਿਲਾਂ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ
ਨਵੀਂ ਦਿੱਲੀ, 28 ਅਕਤੂਬਰ
ਦੇਸ਼ ਭਰ ਵਿਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਧਨਤੇਰਸ ਤੋਂ ਪਹਿਲਾਂ ਇਨ੍ਹਾਂ ਦੋਵੇਂ ਧਾਤਾਂ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਰਿਹਾ। ਸੋਨਾ ਅੱਜ 480 ਰੁਪਏ ਵਧ ਕੇ 78,495 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਜਦਕਿ ਚਾਂਦੀ 752 ਰੁਪਏ ਪ੍ਰਤੀ ਕਿਲੋ ਵੱਧ ਕੇ 96,552 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਸੋਨਾ 78,015 ਰੁਪਏ ਸੀ। ਬਾਜ਼ਾਰ ਮਾਹਰਾਂ ਮੁਤਾਬਕ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਕਾਰਨ ਉਦਯੋਗਿਕ ਮੰਗ ਅਤੇ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਨੂੰ ਦੱਸਿਆ ਜਾ ਰਿਹਾ ਹੈ। ਸਰਾਫਾ ਕਾਰੋਬਾਰੀਆਂ ਨੇ ਕਿਹਾ ਕਿ ਗਹਿਣਿਆਂ ਦੀਆਂ ਕੀਮਤਾਂ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਕਾਰਨ ਵੱਧ ਰਹੀਆਂ ਹਨ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ 24 ਕੈਰੇਟ ਸੋਨੇ ਦਾ ਭਾਅ ਅੱਜ 480 ਰੁਪਏ ਵੱਧ ਕੇ 78,495 ਰੁਪਏ ਹੋਇਆ ਜਦਕਿ ਚਾਂਦੀ ਦੀ ਕੀਮਤ 752 ਰੁਪਏ ਵੱਧ ਕੇ 96,552 ਰੁਪਏ ਪ੍ਰਤੀ ਕਿਲੋ ਹੋਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 23 ਅਕਤੂਬਰ ਨੂੰ ਸੋਨੇ ਦਾ ਭਾਅ 78,703 ਰੁਪਏ ਤੇ ਚਾਂਦੀ ਦਾ ਭਾਅ 99,151 ਰੁਪਏ ਸੀ ਜੋ ਸਭ ਤੋਂ ਵੱਧ ਸੀ। ਇਸ ਤੋਂ ਇਲਾਵਾ ਅੱਜ ਦਿੱਲੀ ਵਿੱਚ 22 ਕੈਰੇਟ ਸੋਨੇ ਦਾ ਭਾਅ 73,300 ਰਿਹਾ ਜਦਕਿ ਮੁੰਬਈ ਵਿਚ ਇਸ ਦਾ ਭਾਅ 73,150 ਰਿਹਾ।