ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਨਾਲ ਜਾਣਾ ਸਭ ਤੋਂ ਵੱਡੀ ਭੁੱਲ ਸੀ: ਦੁਸ਼ਿਅੰਤ ਚੌਟਾਲਾ

07:28 AM Aug 06, 2024 IST
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਅਜੈ ਸਿੰਘ ਚੌਟਾਲਾ। -ਫੋਟੋ: ਪ੍ਰਭੂ

ਨਿੱਜੀ ਪੱਤਰ ਪ੍ਰੇਰਕ
ਸਿਰਸਾ, 5 ਅਗਸਤ
ਜਨਨਾਇਕ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਇਨਸੋ ਦੇ ਮੋਢੀ ਡਾ. ਅਜੈ ਸਿੰਘ ਚੌਟਾਲਾ ਨੇ ਕਿਹਾ ਕਿ 22 ਸਾਲ ਪਹਿਲਾਂ ਜਦੋਂ ਇਹ ਵਿਦਿਆਰਥੀ ਸੰਗਠਨ ਕੁਰੂਕਸ਼ੇਤਰ ਵਿੱਚ ਸਥਾਪਤ ਹੋਇਆ ਸੀ, ਉਦੋਂ ਇਹ ਸ਼ੁਰੂਆਤੀ ਦੌਰ ਵਿੱਚ ਸੀ ਪਰ ਇਨਸੋ ਵਰਕਰਾਂ ਦੀ ਮਿਹਨਤ ਅਤੇ ਯਤਨਾਂ ਸਦਕਾ ਅੱਜ ਇਨਸੋ ਇੱਕ ਬੋਹੜ ਦਾ ਦਰੱਖਤ ਬਣ ਗਿਆ ਹੈ। ਇਸ ਦੀਆਂ ਟਾਹਣੀਆਂ ਸਿਰਫ਼ ਹਰਿਆਣਾ ਹੀ ਨਹੀਂ ਪੰਜਾਬ, ਰਾਜਸਥਾਨ, ਦਿੱਲੀ, ਗੁਜਰਾਤ ਅਤੇ ਚੰਡੀਗੜ੍ਹ ਆਦਿ ਥਾਵਾਂ ਤੱਕ ਪਹੁੰਚ ਚੁੱਕੀਆਂ ਹਨ। ਉਹ ਅੱਜ ਇਨਸੋ ਦੇ 22ਵੇਂ ਸਥਾਪਨਾ ਦਿਵਸ ਮੌਕੇ ਸਿਰਸਾ ਸਥਿਤ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਮਲਟੀਪਰਪਜ਼ ਹਾਲ ਵਿੱਚ ਮੌਜੂਦ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨਸੋ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਨਾ ਸਿਰਫ਼ ਵਿਦਿਆਰਥੀਆਂ ਦੇ ਹਿੱਤਾਂ ਲਈ ਲੜਾਈ ਲੜੀ ਹੈ ਸਗੋਂ ਸਮਾਜਿਕ ਸਰੋਕਾਰਾਂ ਨੂੰ ਵੀ ਪਹਿਲ ਦਿੱਤੀ ਹੈ। ਇਸ ਮੌਕੇ ’ਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਕਿਸਾਨਾਂ ਦੇ ਮਸੀਹਾ ਕਹੇ ਜਾਣ ਵਾਲੇ ਸਰ ਛੋਟੂ ਰਾਮ ਕਿਹਾ ਕਰਦੇ ਸਨ ਕਿ ਕਿਸਾਨਾਂ, ਗਰੀਬਾਂ, ਔਰਤਾਂ, ਕਿਸਾਨਾਂ ਆਦਿ ਦੀ ਭਲਾਈ ਲਈ ਸਰਕਾਰ ਵਿੱਚ ਭਾਗੀਦਾਰੀ ਜ਼ਰੂਰੀ ਹੈ, ਇਸ ਲਈ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚਾਉਣ ਅਤੇ ਸੂਬੇ ਦੇ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਜੇਜੇਪੀ ਨੇ ਸ਼ਾਸਨ ਵਿੱਚ ਭਾਜਪਾ ਨਾਲ ਭਾਈਵਾਲੀ ਕੀਤੀ ਸੀ, ਜੋ ਕਿ ਇੱਕ ਵੱਡੀ ਸਿਆਸੀ ਗਲਤੀ ਸਾਬਤ ਹੋਈ। ਇਸ ਮੌਕੇ ਇਨਸੋ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਜੇਜੇਪੀ ਦੇ ਸੂਬਾ ਪ੍ਰਧਾਨ ਜਨਰਲ ਸਕੱਤਰ ਦਿਗਵਿਜੇ ਸਿੰਘ ਚੌਟਾਲਾ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement