ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਸਕ ਨਾ ਪਾਉਣ ’ਤੇ ਬੱਕਰੀ ਗ੍ਰਿਫ਼ਤਾਰ

06:47 AM Jul 28, 2020 IST

ਕਾਨਪੁਰ (ਯੂਪੀ), 27 ਜੁਲਾਈ

Advertisement

ਇਕ ਅਜੀਬ ਤਰ੍ਹਾਂ ਦੀ ਘਟਨਾ ਵਿੱਚ ਕਾਨਪੁਰ ਪੁਲੀਸ ਨੇ ਇੱਥੇ ਬੀਕੋਨਗੰਜ ਖੇਤਰ ਵਿੱਚ ਬਨਿਾਂ ਮਾਸਕ ਤੋਂ ਘੁੰਮ ਰਹੀ ਇਕ ਬੱਕਰੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਹਫ਼ਤੇ ਦੇ ਅਖ਼ੀਰ ਵਿੱਚ ਵਾਪਰੀ ਅਤੇ ਬੀਕੋਨਗੰਜ ਪੁਲੀਸ ਨੇ ਬੱਕਰੀ ਨੂੰ ਕਾਬੂ ਕਰ ਲਿਆ ਅਤੇ ਜੀਪ ਵਿੱਚ ਪਾ ਕੇ ਪੁਲੀਸ ਥਾਣੇ ਲੈ ਗਈ। ਬੱਕਰੀ ਦੇ ਮਾਲਕ ਨੂੰ ਜਦੋਂ ਪਤਾ ਲੱਗਿਆ ਕਿ ਪੁਲੀਸ ਉਸ ਦੀ ਬੱਕਰੀ ਨੂੰ ਲੈ ਗਈ ਹੈ ਤਾਂ ਉਹ ਥਾਣੇ ਪਹੁੰਚਿਆ। ਉਸ ਨੇ ਪੁਲੀਸ ਮੁਲਾਜ਼ਮਾਂ ਨੂੰ ਅਰਜੋਈ ਕੀਤੀ ਅਤੇ ਅਖ਼ੀਰ ਪੁਲੀਸ ਨੇ ਉਸ ਨੂੰ ਬੱਕਰੀ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਪਰ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਪਸ਼ੂ ਨੂੰ ਸੜਕ ’ਤੇ ਨਾ ਘੁੰਮਣ ਦਿੱਤਾ ਜਾਵੇ। ਅਨਵਰਗੰਜ ਪੁਲੀਸ ਥਾਣੇ ਦੇ ਸਰਕਲ ਅਫ਼ਸਰ ਸੈਫੂਦੀਨ ਬੇਗ ਨੇ ਹਾਲਾਂਕਿ ਕਿਹਾ, ‘‘ਪੁਲੀਸ ਨੂੰ ਬਨਿਾਂ ਮਾਸਕ ਤੋਂ ਘੁੰਮਦਾ ਹੋਇਆ ਇਕ ਨੌਜਵਾਨ ਮਿਲਿਆ ਸੀ ਜਿਸ ਕੋਲ ਬੱਕਰੀ ਸੀ। ਜਦੋਂ ਉਸ ਨੇ ਪੁਲੀਸ ਨੂੰ ਦੇਖਿਆ ਤਾਂ ਉਹ ਬੱਕਰੀ ਨੂੰ ਛੱਡ ਕੇ ਦੌੜ ਗਿਆ, ਇਸ ਵਾਸਤੇ ਪੁਲੀਸ ਮੁਲਾਜ਼ਮ ਬੱਕਰੀ ਨੂੰ ਥਾਣੇ ਲੈ ਆਏ। ਬਾਅਦ ਵਿੱਚ ਉਨ੍ਹਾਂ ਨੇ ਬੱਕਰੀ ਮਾਲਕ ਨੂੰ ਦੇ ਦਿੱਤੀ ਸੀ।’’ ਬੱਕਰੀ ਨੂੰ ਥਾਣੇ ਲੈ ਕੇ ਆਉਣ ਵਾਲੇ ਪੁਲੀਸ ਮੁਲਾਜ਼ਮਾਂ ’ਚੋਂ ਇਕ ਨੇ ਮੰਨਿਆ ਕਿ ਉਨ੍ਹਾਂ ਨੂੰ ਬੱਕਰੀ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਨਿਾਂ ਮਾਸਕ ਤੋਂ ਘੁੰਮਦੀ ਮਿਲੀ ਸੀ, ਇਸ ਵਾਸਤੇ ਉਹ ਬੱਕਰੀ ਨੂੰ ਥਾਣੇ ਲੈ ਆਏ। ਉਸ ਨੇ ਕਿਹਾ ਕਿ ਹੁਣ ਲੋਕ ਆਪਣੇ ਕੁੱਤਿਆਂ ਨੂੰ ਵੀ ਮਾਸਕ ਲਗਾ ਰਹੇ ਹਨ ਤਾਂ ਬੱਕਰੀ ਕਿਉਂ ਨਹੀਂ ਮਾਸਕ ਪਹਨਿ ਸਕਦੀ? ਸੋਸ਼ਲ ਮੀਡੀਆ ’ਤੇ ਮਖ਼ੌਲ ਉੱਡਣ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੇ ਬਾਅਦ ਵਿੱਚ ਆਪਣਾ ਪੱਖ ਬਦਲ ਦਿੱਤਾ। -ਆਈਏਐੱਨਐੱਸ

Advertisement
Advertisement
Tags :
ਗ੍ਰਿਫ਼ਤਾਰਪਾਉਣਬੱਕਰੀਮਾਸਕ