ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਐੱਨਈ ਕਾਲਜ ਦੇ ਵਿਦਿਆਰਥੀਆਂ ਨੇ ਕੈਂਪਸ ਪਲੇਸਮੈਂਟ ਵਿੱਚ ਮਾਰੀਆਂ ਮੱਲਾਂ

06:43 PM Jun 29, 2023 IST

ਖੇਤਰੀ ਪ੍ਰਤੀਨਿਧ

Advertisement

ਲੁਧਿਆਣਾ, 28 ਜੂਨ

ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਨੇ ਹਾਲ ਹੀ ਵਿੱਚ ਆਪਣੇ ਕੈਂਪਸ ਪਲੇਸਮੈਂਟ ਦੌਰਾਨ ਸਫਲਤਾ ਹਾਸਲ ਕੀਤੀ ਹੈ। ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਦੀਆਂ ਨਾਮੀ ਕੰਪਨੀਆਂ ਵਿੱਚ ਚੋਟੀ ਦੀਆਂ ਪਲੇਸਮੈਂਟਾਂ ਅਤੇ ਇੰਟਰਨਸ਼ਿਪਾਂ ਹਾਸਲ ਕੀਤੀਆਂ। ਮੌਜੂਦਾ ਬੈਚ 2023 ਦੇ 500 ਤੋਂ ਵੱਧ ਵਿਦਿਆਰਥੀਆਂ ਨੂੰ ਕੌਮੀ ਅਤੇ ਬਹੁ-ਕੌਮੀ ਕੰਪਨੀਆਂ ਵੱਲੋਂ ਫੁੱਲ ਟਾਈਮ ਅਤੇ ਇੰਟਰਨਸ਼ਿਪ ਲਈ ਨਿਯੁਕਤ ਕੀਤਾ ਗਿਆ। ਕਾਲਜ ਨੇ ਆਪਣੀਆਂ ਕੋਰ ਇੰਜਨੀਅਰਿੰਗ ਬ੍ਰਾਂਚਾਂ ਲਈ ਵੀ ਚੋਟੀ ਦੀਆਂ ਕੰਪਨੀਆਂ ਵਿੱਚ ਪਲੇਸਮੈਂਟ ਦੇ ਮੌਕੇ ਪ੍ਰਾਪਤ ਕੀਤੇ ਹਨ। ਪ੍ਰਮੁੱਖ ਕੋਰ ਕੰਪਨੀਆਂ ਜਿਨ੍ਹਾਂ ਵਿੱਚ ਲਾਰਸਨ ਐਂਡ ਟੂਬਰੋ, ਹੌਂਡਾ ਮੋਟਰਸਾਈਕਲ, ਹੌਂਡਾ ਮੋਟਰ ਕੰਪਨੀ, ਬਲੂ ਸਟਾਰ, ਡੈਂਸੋ ਆਦਿ ਨੇ ਵਿਦਿਆਰਥੀਆਂ ਨੂੰ ਪੰਜ ਤੋਂ ਸਾਢੇ ਅੱਠ ਲੱਖ ਰੁਪਏ ਪ੍ਰਤੀ ਸਾਲ ਤੱਕ ਪੈਕੇਜ ਦਿੱਤੇ ਹਨ। ਹੋਰ ਕੰਪਨੀਆਂ ਨੇ ਵੀ ਲਗਪਗ 5 ਲੱਖ ਰੁਪਏ ਤੱਕ ਦੇ ਪੈਕੇਜ ਦਿੱਤੇ ਹਨ। ਪਲੇਸਮੈਂਟ ਅਫ਼ਸਰ ਪ੍ਰੋ. ਜੀਐੱਸ ਸੋਢੀ ਨੇ ਕਿਹਾ ਕਿ ਫਿਊਚਰ ਫਸਟ, ਵਰਧਮਾਨ, ਸੈਮਸੰਗ ਆਦਿ ਵੱਲੋਂ ਵਿਦਿਆਰਥੀਆਂ ਨੂੰ ਡਿਗਰੀ ਟ੍ਰੇਨਿੰਗ ਦੌਰਾਨ 40,000 ਰੁਪਏ ਪ੍ਰਤੀ ਮਹੀਨਾ ਤਕ ਵਜ਼ੀਫਿਆਂ ਦੀ ਪੇਸ਼ਕਸ਼ ਕੀਤੀ ਗਈ। ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਪਲੇਸਮੈਂਟ ਦੇ ਨਤੀਜਿਆਂ ‘ਤੇ ਖੁਸ਼ੀ ਪ੍ਰਗਟ ਕੀਤੀ।

Advertisement

Advertisement
Tags :
ਕਾਲਜਕੈਂਪਸਜੀਐੱਨਈਪਲੇਸਮੈਂਟਮੱਲਾਂਮਾਰੀਆਂਵਿੱਚਵਿਦਿਆਰਥੀਆਂ
Advertisement