ਦਿ ਵੀਕ ਸਰਵੇ 2025-ਬੈਸਟ ਯੂਨੀਵਰਸਿਟੀਜ਼ ਵਿੱਚ ਜੀਐੱਨਡੀਯੂ ਨੇ ਮਾਰੀ ਬਾਜ਼ੀ
05:40 AM Jun 06, 2025 IST
Advertisement
ਪੱਤਰ ਪ੍ਰੇਰਕ
ਅੰਮ੍ਰਿਤਸਰ, 5 ਜੂਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦਿ ਵੀਕ ਸਰਵੇ 2025-ਬੈਸਟ ਯੂਨੀਵਰਸਿਟੀ ਰੈਂਕਿੰਗ ’ਚ ਸਰਕਾਰੀ ਮਲਟੀਡਿਸਿਪਲਿਨਰੀ ਯੂਨੀਵਰਸਿਟੀਜ਼ (ਆਲ ਇੰਡੀਆ) ਵਰਗ ’ਚ 12ਵਾਂ ਸਥਾਨ ਹਾਸਲ ਕੀਤਾ ਹੈ। ਇੰਟਰਨਲ ਕੁਆਲਟੀ ਐਸ਼ੋਰੈਂਸ ਸੈੱਲ ਦੀ ਡਾਇਰੈਕਟਰ, ਡਾ. ਜਤਿੰਦਰ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਆਲ ਇੰਡੀਆ ਰੈਂਕਿੰਗ 2016 ’ਚ 24ਵੇਂ ਸਥਾਨ ਤੋਂ ਵਧ ਕੇ 2025 ’ਚ 12ਵੇਂ ਸਥਾਨ ’ਤੇ ਪਹੁੰਚ ਗਈ ਹੈ। ਯੂਨੀਵਰਸਿਟੀ ਨੇ ਸਟੇਟ ਮਲਟੀਡਿਸਿਪਲਿਨਰੀ ਸੰਸਥਾਵਾਂ ’ਚ ਆਪਣਾ 8ਵਾਂ ਸਥਾਨ ਬਰਕਰਾਰ ਰੱਖਿਆ ਹੈ ਤੇ ਉੱਤਰੀ ਜ਼ੋਨ ਦੀਆਂ ਮਲਟੀਡਿਸਿਪਲਿਨਰੀ ਯੂਨੀਵਰਸਿਟੀਜ਼ ’ਚ 7ਵਾਂ ਸਥਾਨ ਹਾਸਲ ਕੀਤਾ ਹੈ। ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਇਸ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਪਲਵਿੰਦਰ ਸਿੰਘ ਤੇ ਰਜਿਸਟਰਾਰ ਪ੍ਰੋ. ਕੇ.ਐਸ. ਚਾਹਲ ਨੇ ਵੀ ਯੂਨੀਵਰਸਿਟੀ ਦੇ ਸਮੂਹ ਪਰਿਵਾਰ ਦੀ ਸ਼ਲਾਘਾ ਕੀਤੀ।
Advertisement
Advertisement
Advertisement
Advertisement