For the best experience, open
https://m.punjabitribuneonline.com
on your mobile browser.
Advertisement

37ਵੇਂ ਨਾਰਥ ਜ਼ੋਨ ਅੰਤਰ-’ਵਰਸਿਟੀ ਯੁਵਕ ਮੇਲੇ ’ਚ ਜੀਐੱਨਡੀਯੂ ਦੂਜੀ ਰਨਰਅੱਪ

07:06 AM Feb 07, 2024 IST
37ਵੇਂ ਨਾਰਥ ਜ਼ੋਨ ਅੰਤਰ ’ਵਰਸਿਟੀ ਯੁਵਕ ਮੇਲੇ ’ਚ ਜੀਐੱਨਡੀਯੂ ਦੂਜੀ ਰਨਰਅੱਪ
ਵਿਦਿਆਰਥੀਆਂ ਦੀ ਟੀਮ ਨਾਲ ਟਰਾਫੀ ਪ੍ਰਾਪਤ ਕਰਦੇ ਹੋਏ ਡਾ. ਅਮਨਦੀਪ ਸਿੰਘ, ਇੰਚਾਰਜ ਡਾਇਰੈਕਟਰ ਯੁਵਕ ਭਲਾਈ ਵਿਭਾਗ ਅਤੇ ਹੋਰ ਮੋਹਤਬਰ। -ਫੋਟੋ: ਸੱਗੂ
Advertisement

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 6 ਫਰਵਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਟੀਮਾਂ ਨੇ 37ਵੇਂ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਯੁਵਕ ਮੇਲੇ 2023-24 ਵਿੱਚ ਦੂਜੀ ਰਨਰਅੱਪ ਪੁਜ਼ੀਸ਼ਨ ਹਾਸਲ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 31 ਜਨਵਰੀ ਤੋਂ 4 ਫਰਵਰੀ 2024 ਤੱਕ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਦੇ ਬੈਨਰ ਹੇਠ ਕਰਵਾਏ ਗਏ ਇਸ ਫੈਸਟੀਵਲ ਵਿੱਚ ਭਾਗ ਲੈਣ ਵਾਲੀਆਂ 18 ਯੂਨੀਵਰਸਿਟੀਆਂ ਵੱਲੋਂ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 54 ਵਿਦਿਆਰਥੀਆਂ ਨੇ 26 ਈਵੈਂਟਾਂ ਵਿੱਚ ਹਿੱਸਾ ਲੈਂਦਿਆਂ ਆਪਣੀ ਕਲਾ ਦਾ ਚੰਗਾ ਪ੍ਰਦਰਸ਼ਨ ਕਰਦਿਆਂ ਦੂਜੀ ਰਨਰਜ਼ ਅੱਪ ਟਰਾਫੀ ਲੈਣ ਵਿੱਚ ਕਾਮਯਾਬੀ ਹਾਸਲ ਕੀਤੀ। ਡਾ. ਅਮਨਦੀਪ ਸਿੰਘ ਇੰਚਾਰਜ਼ ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਦੱਸਿਆ ਕਿ ਸਮੁੱਚੀ ਪੁਜ਼ੀਸ਼ਨਾਂ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਪਹਿਲਾ, ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਨੇ ਪਹਿਲਾ ਰਨਰਜ਼ਅਪ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੂਜਾ ਰਨਰਜ਼ਅਪ, ਪੰਜਾਬੀ ਯੂਨੀਵਰਸਿਟੀ ਪਟਿਆਲਾ ਚੌਥੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਵੇਂ ਸਥਾਨ ’ਤੇ ਰਹੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਿਊਜ਼ਿਕ ਆਈਟਮਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤੇ ਡਾਂਸ ਆਈਟਮਾਂ ਵਿੱਚ ਪਹਿਲਾ ਰਨਰਅੱਪ ਹਾਸਲ ਕੀਤਾ। ਈਵੈਂਟ ਵਾਈਜ਼ ’ਵਰਸਿਟੀ ਨੇ ਪ੍ਰਦਰਸ਼ਨ ਕਰਦਿਆਂ ਕਲਾਸੀਕਲ ਇੰਸਟਰੂਮੈਂਟਲ (ਨਾਨ-ਪਰਕਸ਼ਨ) ਅਤੇ ਵੈਸਟਰਨ ਗਰੁੱਪ ਸੌਂਗ ਵਿੱਚ ਪਹਿਲਾ, ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ), ਵੈਸਟਰਨ ਵੋਕਲ ਸੋਲੋ, ਕਲਾਸੀਕਲ ਡਾਂਸ, ਸਕਿੱਟ, ਮਿਮਿਕਰੀ ਅਤੇ ਰੰਗੋਲੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਵੀਸੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਅਹਿਮ ਪ੍ਰਾਪਤੀ ’ਤੇ ਟੀਮ ਨੂੰ ਵਧਾਈ ਦਿੱਤੀ।

Advertisement

Advertisement
Advertisement
Author Image

sukhwinder singh

View all posts

Advertisement