ਈ-ਸਨਦ ਪੋਰਟਲ ਸ਼ੁਰੂ ਕਰਨ ਵਾਲੀ ਦੂਜੀ ਯੂਨੀਵਰਸਿਟੀ ਬਣੀ ਜੀਐੱਨਏ
ਜਸਬੀਰ ਸਿੰਘ ਚਾਨਾ
ਫਗਵਾੜਾ, 13 ਦਸੰਬਰ
ਜੀ.ਐੱਨ.ਏ. ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ ਸਿੱਖਿਆ ਯਾਤਰਾ ਨੂੰ ਸਰਲ ਬਣਾਉਣ ਲਈ ਈ-ਸਨਦ ਪੋਰਟਲ ਦੀ ਸ਼ੁਰੂਆਤ ਕੀਤਾ ਗਿਆ ਹੈ। ਈ ਪੋਰਟਲ ਦੀ ਲਾਂਚਿੰਗ ਸਮੇਂ ਜੀ.ਐੱਨ.ਏ. ਯੂਨੀਵਰਸਿਟੀ ਦੇ ਡੀਨ, ਵੱਖ-ਵੱਖ ਵਿਭਾਗਾਂ ਦੇ ਐੱਚ.ਓ.ਡੀ. ਤੇ ਫੈਕਲਟੀ ਮੈਂਬਰਾਂ ਤੋਂ ਇਲਾਵਾ ਡਾਇਰੈਕਟਰ ਆਈ.ਟੀ. ਐੱਨਆਈਸੀ ਕੀਰਤੀ ਮਹਾਜਨ, ਰਾਜ ਕੁਮਾਰ ਟਿੱਕੂ, ਸੀਨੀਅਰ ਡਾਇਰੈਕਟਰ ਆਈ.ਟੀ. ਐੱਨ.ਆਈ.ਸੀ, ਵਿਵੇਕ ਵਰਮਾ ਡਿਪਟੀ ਡਾਇਰੈਕਟਰ ਜਨਰਲ, ਇਲੈਕਟ੍ਰਾਨਿਕਸ ਤੇ ਆਈ.ਟੀ. ਤੇ ਡਾ. ਧਰਮਿੰਦਰ ਸਿੰਘ ਸਹਾਇਕ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਹਾਜ਼ਰ ਸਨ। ਉਨ੍ਹਾਂ ਯੂਨੀਵਰਸਿਟੀ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਤੇ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਨੇ ਦੱਸਿਆ ਕਿ ਜੀ.ਐੱਨ.ਏ. ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ਈ-ਸਨਦ ਪੋਰਟਲ ਦੀ ਸ਼ੁਰੂਆਤ ਕੀਤੀ ਹੈ ਜੋ ਨਵੀਨਤਾਕਾਰੀ ਪਹਿਲਕਦਮੀ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਕਰਨ ਵਾਲੀ ਜੀ.ਐੱਨ.ਏ. ਪੰਜਾਬ ਦੀ ਦੂਜੀ ਯੂਨੀਵਰਸਿਟੀ ਬਣ ਗਈ ਹੈ। ਸਮਾਗਮ ਦੇ ਅੰਤ ’ਚ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾ. ਅਨਿਲ ਪੰਡਿਤ ਨੇ ਤਕਨੀਕੀ ਸਹਾਇਤਾ ਲਈ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐਨ.ਆਈ.ਸੀ.) ਅਤੇ ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਦੇ ਡਿਪਟੀ ਡਾਇਰੈਕਟਰ ਜਨਰਲ ਵਿਵੇਕ ਵਰਮਾ ਦਾ ਜੀ.ਐੱਨ.ਏ. ਯੂਨੀਵਰਸਿਟੀ ਵਿੱਚ ਈ-ਸਨਦ ਪੋਰਟਲ ਲਾਂਚ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ।