‘ਆਲਮੀ ਤਪਸ਼ ਨਾਲ ਗਰੀਬ ਮੁਲਕਾਂ ਨੂੰ ਖ਼ਰਬਾਂ ਰੁਪਏ ਦਾ ਹੋ ਸਕਦੈ ਨੁਕਸਾਨ’
08:04 AM Dec 05, 2023 IST
ਦੁਬਈ: ਬਾਰਬਾਡੋਸ ਦੀ ਪ੍ਰਧਾਨ ਮੰਤਰੀ ਮੀਆ ਮੋਟਲੇ ਨੇ ਜਲਵਾਯੂ ਪਰਿਵਰਤਨ ਦੇ ਮੁੱਦੇ ’ਤੇ ਕਿਹਾ ਹੈ ਕਿ ਵਿੱਤੀ ਸੇਵਾਵਾਂ, ਤੇਲ ਤੇ ਗੈਸ ਤੇ ਜਹਾਜ਼ਰਾਨੀ ਸਨਅਤਾਂ ’ਤੇ ਆਲਮੀ ਟੈਕਸਾਂ ਕਾਰਨ ਗਰੀਬ ਮੁਲਕਾਂ ਨੂੰ ਖ਼ਰਬਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਮਾਮਲੇ ’ਚ ਦੁਨੀਆ ਨਾਲ ਮਿਲ ਕੇ ਚੱਲਣ ਲਈ ਅਮੀਰ ਮੁਲਕਾਂ ਨੂੰ ਗਰੀਬ ਮੁਲਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੇ ਜਲਵਾਯੂ ਸਿਖਰ ਸੰਮੇਲਨ ਸੀਓਪੀ28 ’ਚ ਇਸ ਮੁੱਦੇ ਵੱਲ ਧਿਆਨ ਦਿਵਾਇਆ ਗਿਆ ਕਿ ਕਿਵੇਂ ਵਿਕਾਸਸ਼ੀਲ ਮੁਲਕਾਂ ਨੂੰ ਆਲਮੀ ਤਪਸ਼ ਨਾਲ ਸਿੱਝਣ ਲਈ ਖ਼ਰਬਾਂ ਡਾਲਰ ਖ਼ਰਚ ਕਰਨੇ ਪੈਣਗੇ। ਵਾਤਾਵਰਨ ਕਾਰਕੁਨਾਂ ਨੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਅਮੀਰ ਮੁਲਕਾਂ ਨੂੰ ਗਰੀਬ ਮੁਲਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। -ਏਪੀ
Advertisement
Advertisement