ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਲਮੀ ਬਦਲਾਅ ਨੇ ਸਿਰਜਿਆ ਬੇਯਕੀਨੀ ਦਾ ਮਾਹੌਲ: ਜਨਰਲ ਅਨਿਲ ਚੌਹਾਨ

08:06 AM Oct 15, 2023 IST

ਬੰਗਲੂਰੂ, 14 ਅਕਤੂਬਰ
ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਭੂ-ਰਾਜਨੀਤਕ, ਆਰਥਿਕ ਅਤੇ ਤਕਨਾਲੋਜੀ ਸਬੰਧੀ ਬਦਲਾਅ ਸੰਸਾਰ ਵਿੱਚ ਅਨਿਸ਼ਚਿਤਤਾ ਪੈਦਾ ਕਰਨ ਤੋਂ ਇਲਾਵਾ ਪਰਿਵਰਤਨਸ਼ੀਲ, ਜਟਿਲ ਅਤੇ ਅਸਪੱਸ਼ਟ ਮਾਹੌਲ ਸਿਰਜ ਰਹੇ ਹਨ। ਉਨ੍ਹਾਂ ਕਿਹਾ ਕਿ ਵੱਖੋ-ਵੱਖਰੇ ਮੁਲਕ ਇਸ ਅਨਿਸ਼ਚਿਤ ਮਾਹੌਲ ਲਈ ਖ਼ੁਦ ਨੂੰ ਤਿਆਰ ਕਰ ਰਹੇ ਹਨ ਤੇ ਇਹ ਗੱਲ ਉਨ੍ਹਾਂ ਦੀਆਂ ਕੌਮੀ ਸੁਰੱਖਿਆ ਰਣਨੀਤੀਆਂ ਤੇ ਰੱਖਿਆ ਖ਼ਰਚਿਆਂ ਤੋਂ ਸਪੱਸ਼ਟ ਦੇਖੀ ਜਾ ਸਕਦੀ ਹੈ। ਸੀਡੀਐੱਸ ਸ੍ਰੀ ਚੌਹਾਨ ਏਅਰ ਫੋਰਸ ਐਸੋਸੀਏਸ਼ਨ ਵੱਲੋਂ ਹਿੰਦੋਸਤਾਨ ਐਰੋਨਾਟਿਕਸ ਲਿਮਟਿਡ (ਐੱਚਏਐੱਲ) ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਇੱਕ ਸਮਾਗਮ ਦੌਰਾਨ ‘14ਵਾਂ ਏਅਰ ਚੀਫ਼ ਮਾਰਸ਼ਲ ਐੱਲਐੱਮ ਕਾਤਰੇ ਯਾਦਗਾਰੀ ਲੈਕਚਰ’ ਦੇ ਰਹੇ ਸਨ। ਉਨ੍ਹਾਂ ਕਿਹਾ,‘ਮੇਰਾ ਮੰਨਣਾ ਹੈ ਕਿ ਇਸ ਹਾਲਾਤ ’ਚ ਸਾਡੇ ਲਈ ਕੁਝ ਮੌਕੇ ਛਿਪੇ ਹੋਏ ਹਨ। ਜੋ ਮਾਹੌਲ ਬਣ ਰਿਹਾ ਹੈ, ਉਹ ਭਵਿੱਖ ਲਈ ਰੱਖਿਆ ਸਨਅਤ ਲਈ ਮੌਕੇ ਪੈਦਾ ਕਰਦਾ ਹੈ। ਉਨ੍ਹਾਂ ਜੰਗ ਦੀ ਪ੍ਰਕਿਰਤੀ ਤੇ ਤਰੀਕੇ ’ਚ ਤਬਦੀਲੀ ਵੱਲ ਸੰਕੇਤ ਕਰਦਿਆਂ ਕਿਹਾ ਕਿ ਤਕਨਾਲੋਜੀ ਇਨ੍ਹਾਂ ਦੀ ਸਮਰੱਥਾ ਤੈਅ ਕਰਦੀ ਹੈ ਤੇ ਪੁਲਾੜ ਤੇ ਸਾਈਬਰ ਜਿਹੇ ਖੇਤਰਾਂ ਲਈ ਵੀ ਸਾਨੂੰ ਤਿਆਰ-ਬਰ-ਤਿਆਰ ਰਹਿਣਾ ਪਵੇਗਾ। -ਪੀਟੀਆਈ

Advertisement

Advertisement