ਭਾਰਤ ਦੀ ਸੱਭਿਆਚਾਰਕ ਗਤੀਸ਼ੀਲਤਾ ਦੀ ਵਿਸ਼ਵ ਪੱਧਰ 'ਤੇ ਚਮਕ: ਮੋਦੀ
04:10 PM Nov 01, 2023 IST
ਨਵੀਂ ਦਿੱਲੀ, 1 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਗਵਾਲੀਅਰ ਅਤੇ ਕੋਜ਼ੀਕੋਡ ਨੂੰ ਯੂਨੈਸਕੋ ਕਰੀਏਟਿਵ ਸਿਟੀਜ਼ ਨੈੱਟਵਰਕ (ਯੂਸੀਸੀਐਨ) ਵਿੱਚ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ ਅਤੇ ਨੇ ਕਿਹਾ ਕਿ ਭਾਰਤ ਦੀ ਸੱਭਿਆਚਾਰਕ ਗਤੀਸ਼ੀਲਤਾ "ਗਲੋਬਲ ਮੰਚ 'ਤੇ ਚਮਕਦੀ ਹੈ"। ਐਕਸ 'ਤੇ ਇੱਕ ਪੋਸਟ ਵਿੱਚ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਵੇਂ ਹੀ ਭਾਰਤ ਇਸ ਅੰਤਰਰਾਸ਼ਟਰੀ ਮਾਨਤਾ ਦਾ ਜਸ਼ਨ ਮਨਾਉਂਦਾ ਹੈ, ਰਾਸ਼ਟਰ ਆਪਣੀਆਂ ਵੱਖ ਵੱਖ ਸੱਭਿਆਚਾਰਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਤਿ ਕਰਨ ਲਈ ‘ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ’। ਗਵਾਲੀਅਰ ਅਤੇ ਕੋਜ਼ੀਕੋਡ ਉਨ੍ਹਾਂ 55 ਨਵੇਂ ਸ਼ਹਿਰਾਂ ਵਿੱਚੋਂ ਇੱਕ ਹਨ ਜੋ ਯੂਨੈਸਕੋ ਕਰੀਏਟਿਵ ਸਿਟੀਜ਼ ਨੈਟਵਰਕ ਵਿੱਚ ਸ਼ਾਮਲ ਹੋਏ ਹਨ, ਯੂਨੈਸਕੋ ਨੇ ਮੰਗਲਵਾਰ ਨੂੰ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਹ ਘੋਸ਼ਣਾ ਕੀਤੀ। -ਪੀਟੀਆਈ
Advertisement
Advertisement