ਅਲਬਾਨੀਆ ’ਚ ਦਿਖਾਈ ਦਿੱਤੀ ਭਾਰਤ ਦੀ ਝਲਕ
07:48 AM Oct 08, 2024 IST
Advertisement
ਤਿਰਾਨਾ, 7 ਅਕਤੂਬਰ
ਅਲਬਾਨੀਆ ਦੇ ਰਾਸ਼ਟਰਪਤੀ ਭਵਨ ਦਾ ਇੱਕ ਹਿੱਸਾ ਕੁਝ ਸਮੇਂ ਲਈ ਭਾਰਤੀ ਸ਼ਾਹੀ ਦਰਬਾਰ ’ਚ ਤਬਦੀਲ ਹੋ ਗਿਆ ਜਿਸ ਵਿੱਚ ਰਾਮਪੁਰ ਦਾ ਖਾਣ-ਪੀਣ, ਰਵਾਇਤੀ ਸੰਗੀਤ ਤੇ ਫੈਸ਼ਨ ਦੀ ਝਲਕ ਦਿਖਾਈ ਦਿੱਤੀ। ਇਹ ਸਭ ਕੁਝ ਅਲਬਾਨੀਆ ’ਚ ਭਾਰਤ ਦੀ ਖੁਸ਼ਹਾਲ ਸੰਸਕ੍ਰਿਤੀ ਨੂੰ ਪੇਸ਼ ਕਰਨ ਲਈ ਕਰਵਾਏ ਗਏ ਪਹਿਲੇ ਭਾਰਤ ਮਹਾਉਤਸਵ ਕਾਰਨ ਸੰਭਵ ਹੋ ਸਕਿਆ। ਇਹ ਉਤਸਵ ਪਿਛਲੇ ਹਫ਼ਤੇ ਅਲਬਾਨੀਆ ਦੇ ਅਰਥਚਾਰੇ ਤੇ ਸੱਭਿਆਚਾਰ ਮੰਤਰਾਲੇ ਵੱਲੋਂ ਕਰਵਾਇਆ ਗਿਆ ਸੀ। ‘ਮਿਨੀ ਫੈਸਟੀਵਲ ਆਫ ਇੰਡੀਆ ਇਨ ਤਿਰਾਨਾ’ ਦੇ ਨਾਂ ਹੇਠ ਕਰਵਾਏ ਗਏ ਇਸ ਮੇਲੇ ’ਚ ਸ਼ਾਹੀ ਰਾਤਰੀ ਭੋਜ ਤੋਂ ਇਲਾਵਾ ਆਜ਼ਾਦੀ ਤੋਂ ਬਾਅਦ ਵਾਸਤੂ ਕਲਾ ’ਚ ਭਾਰਤ ਦੀ ਪ੍ਰਗਤੀ ਨੂੰ ਪੇਸ਼ ਕੀਤਾ ਗਿਆ। ਇਸ ਭੋਜ ’ਚ ਨੇਤਾਵਾਂ, ਕਾਰੋਬਾਰੀਆਂ ਤੇ ਕਲਾਕਾਰਾਂ ਸਮੇਤ 100 ਦੇ ਕਰੀਬ ਸ਼ਖਸੀਅਤਾਂ ਨੇ ਹਿੱਸਾ ਲਿਆ। -ਪੀਟੀਆਈ
Advertisement
Advertisement
Advertisement