ਭੇਤ-ਭਰੀ ਹਾਲਤ ’ਚ ਬੱਚੀ ਲਾਪਤਾ
06:57 AM Nov 13, 2024 IST
Advertisement
ਪਟਿਆਲਾ: ਨੇੜਲੇ ਇੱਕ ਪਿੰਡ ਦੀ ਰਹਿਣ ਵਾਲੀ ਸੱਤ ਸਾਲਾ ਬੱਚੀ ਦੋ ਦਿਨਾਂ ਤੋਂ ਭੇਤਭਰੀ ਹਾਲਤ ’ਚ ਲਾਪਤਾ ਹੈ। ਇਸ ਸਬੰਧੀ ਬੱਚੀ ਦੇ ਪਿਤਾ ਵੱਲੋਂ ਆਪਣੀ ਬੱਚੀ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੈਰ ਕਾਨੂੰਨੀ ਹਿਰਾਸਤ ’ਚ ਰੱਖੀ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਜਿਸ ਤਹਿਤ ਪੁਲੀਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਦਰਜ ਕਰਕੇ ਬੱਚੀ ਅਤੇ ਮੁਲਜਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪਿਤਾ ਦਾ ਕਹਿਣਾ ਹੈ ਕਿ ਉਸ ਦੀ ਬੱਚੀ 10 ਨਵੰਬਰ ਨੂੰ ਪਿੰਡ ਦੀ ਦੁਕਾਨ ’ਤੇ ਕੁਝ ਲੈਣ ਲਈ ਗਈ ਸੀ ਪਰ ਘਰ ਵਾਪਸ ਨਹੀਂ ਆਈ। ਉਸ ਦੀ ਆਸੇ ਪਾਸੇ ਕਾਫ਼ੀ ਭਾਲ ਵੀ ਕੀਤੀ ਪਰ ਕੋਈ ਸੁਰਾਗ ਨਹੀਂ ਲੱਗ ਸਕਿਆ। -ਖੇਤਰੀ ਪ੍ਰਤੀਨਿਧ
Advertisement
Advertisement
Advertisement