ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਿਆਨਵਾਪੀ: ਸੁਪਰੀਮ ਕੋਰਟ ਨੇ ਮਸਜਿਦ ਅਹਾਤੇ ਵਿੱਚ ਏੇਐੱਸਆਈ ਸਰਵੇਖਣ ’ਤੇ 2 ਦਨਿਾਂ ਲਈ ਰੋਕ ਲਾਈ

12:42 PM Jul 24, 2023 IST

ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 24 ਜੁਲਾਈ
ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ ਅਹਾਤੇ ਵਿੱਚ ਭਾਰਤੀ ਪੁਰਾਤਤਵ ਵਿਭਾਗ (ਏਐੱਸਆਈ) ਵੱਲੋਂ ਕੀਤੇ ਜਾਣ ਵਾਲੇ ਸਰਵੇਖਣ ’ਤੇ ਦੋ ਦਨਿਾਂ ਲਈ ਰੋਕ ਲਾ ਦਿੱਤੀ ਹੈ। ਵਾਰਾਨਸੀ ਕੋਰਟ ਨੇ ਲੰਘੇ ਦਨਿੀਂ ਏਐੱਸਆਈ ਸਰਵੇਖਣ ਦੇ ਹੁਕਮ ਦਿੱਤੇ ਸਨ। ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਵਾਰਾਨਸੀ ਕੋਰਟ ਦੇ ਇਸ ਹੁਕਮ ’ਤੇ 26 ਜੁਲਾਈ ਸ਼ਾਮ 5 ਵਜੇ ਤੱਕ ਰੋਕ ਰਹੇਗੀ। ਸਿਖਰਲੀ ਕੋਰਟ ਨੇ ਮੁਸਲਿਮ ਧਿਰ ਨੂੰ ਵਾਰਾਨਸੀ ਕੋਰਟ ਦੇ ਇਨ੍ਹਾਂ ਹੁਕਮਾਂ ਖਿਲਾਫ਼ ਅਲਾਹਾਬਾਦ ਹਾਈ ਕੋਰਟ ਦਾ ਰੁਖ਼ ਕਰਨ ਲਈ ਕਿਹਾ ਹੈ। ਸੀਜੇਆਈ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਮੁਸਲਿਮ ਧਿਰ ਨੂੰ ਅਪੀਲ ਦਾਇਰ ਕਰਨ ਦਾ ਵਾਜਬ ਮੌਕਾ ਦਿੱਤਾ ਜਾਣਾ ਚਾਹੀਦਾ ਹੈ।’’
ਮੁਸਲਿਮ ਧਿਰ ਨੇ ਗਿਆਨਵਾਪੀ ਵਿਵਾਦ ਕੇਸ ਵਿੱਚ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਵਾਰਾਨਸੀ ਕੋਰਟ ਦੇ ਏਐੱਸਆਈ ਸਰਵੇਖਣ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਸੀਨੀਅਰ ਕੌਂਸਲ ਐੱਚ.ਅਹਿਮਦੀ ਨੇ ਬੈਂਚ ਕੋਲ ਮਸਲਾ ਰੱਖਦਿਆਂ ਹੁਕਮਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ। ਅਹਿਮਦੀ ਨੇ ਕੋਰਟ ਨੂੰ ਦੱਸਿਆ ਕਿ ਏਐੱਸਆਈ ਨੇ ਮਸਜਿਦ ਅਹਾਤੇ ਵਿਚ ਥਾਂ ਵੀ ਪੁੱਟਣੀ ਸ਼ੁਰੂ ਕਰ ਦਿੱਤੀ ਹੈ। ਸੀਜੇਆਈ ਚੰਦਰਚੂੜ ਨੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਭਾਰਤੀ ਪੁਰਾਤਤਵ ਵਿਭਾਗ ਨੂੰ ਹਦਾਇਤ ਕਰਨ ਕਿ ਕੋਰਟ ਵੱਲੋਂ ਮਸਲੇ ’ਤੇ ਸੁਣਵਾਈ ਕੀਤੇ ਜਾਣ ਤੱਕ ਕੋਈ ਖੁਦਾਈ ਨਾ ਕੀਤੀ ਜਾਵੇ। ਉਧਰ ਹਿੰਦੂ ਧਿਰ ਵੱਲੋਂ ਪੇਸ਼ ਸੀਨੀਅਰ ਵਕੀਲ ਸ਼ਿਆਮ ਦੀਵਾਨ ਨੇ ਕਿਹਾ ਕਿ ਵਾਰਾਨਸੀ ਕੋਰਟ ਨੇ ਮਸਜਿਦ ਅਹਾਤੇ ਵਿੱਚ ਵਜ਼ੂਖਾਨ ਵਾਲੇ ਹਿੱਸੇ ਨੂੰ ਵਿਸ਼ੇਸ਼ ਤੌਰ ’ਤੇ ਏਐੱਸਆਈ ਸਰਵੇਖਣ ’ਚੋਂ ਬਾਹਰ ਰੱਖਣ ਲਈ ਕਿਹਾ ਹੈ, ਕਿਉਂਕਿ ਸੁਪਰੀਮ ਕੋਰਟ ਨੇ ਇਸ ਹਿੱਸੇ ਨੂੰ ਲੈ ਕੇ ‘ਸਥਿਤੀ ਜਿਉਂ ਦੀ ਤਿਉਂ’ ਰੱਖਣ ਦੇ ਹੁਕਮ ਦਿੱਤੇ ਹੋਏ ਹਨ। ਉਂਜ ਸੁਣਵਾਈ ਦੌਰਾਨ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕੋਰਟ ਨੂੰ ਦੱਸਿਆ ਕਿ ਮਸਜਿਦ ਅਹਾਤੇ ਵਿੱਚ ਸਿਰਫ਼ ਸਰਵੇਖਣ ਜਾਰੀ ਹੈ ਤੇ ਇਸ ਦੌਰਾਨ ਇਕ ਇੱਟ ਵੀ ਨਹੀਂ ਹਿਲਾਈ ਗਈ। ਮਹਿਤਾ ਨੇ ਕਿਹਾ ਕਿ ਮੌਕੇ ’ਤੇ ਸਿਰਫ਼ ਕੁਝ ਮਾਪ ਕਰਨ ਤੋਂ ਇਲਾਵਾ ਫੋਟੋਗ੍ਰਾਫੀ ਤੇ ਰਡਾਰ ਇਮੇਜਿੰਗ ਹੀ ਕੀਤੀ ਗਈ ਹੈ।

Advertisement

Advertisement