ਰਿਆੜਕੀ ਕਾਲਜ ਤੁਗਲਵਾਲਾ ’ਚ ਗਿਆਨੀ ਮੇਵਾ ਸਿੰਘ ਗੁਰਮਤਿ ਕੈਂਪ ਸ਼ੁਰੂ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 9 ਅਕਤੂਬਰ
ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਮਹਾਨ ਪ੍ਰਚਾਰਕ ਗਿਆਨੀ ਮੇਵਾ ਸਿੰਘ ਨੂੰ ਸਮਰਪਿਤ 34ਵੇਂ ਗਿਆਨੀ ਮੇਵਾ ਸਿੰਘ ਸੱਤ ਰੋਜ਼ਾ ਗੁਰਮਤਿ ਕੈਂਪ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਹਿਬ ਨੇ ਕੀਤਾ। ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਗਗਨਦੀਪ ਸਿੰਘ ਵਿਰਕ ਅਤੇ ਸਟੂਡੈਂਟ ਕਮੇਟੀ ਦੇ ਪ੍ਰਬੰਧਾਂ ਹੇਠ ਲਗਾਏ ਕੈਂਪ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲਾ, ਗੁਰਿੰਦਰਪਾਲ ਸਿੰਘ ਗੋਰਾ ਤੇ ਗੁਰਪ੍ਰੀਤ ਸਿੰਘ ਝੱਬਰ, ਗੁਰਵਿੰਦਰ ਸਿੰਘ ਸ਼ਾਮਪੁਰਾ ਸਾਬਕਾ ਮੈਂਬਰ ਐਗਜੈਕਟਿਵ ਕਮੇਟੀ, ਤਲਵਿੰਦਰ ਸਿੰਘ ਮੀਡੀਆ ਸਲਾਹਕਾਰ, ਕਰਤਾਰ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ ਅਤੇ ਡਾ. ਰਣਜੀਤ ਕੌਰ ਪੰਨਵਾਂ ਇੰਚਾਰਜ ਧਾਰਮਿਕ ਪ੍ਰੀਖਿਆਵਾਂ ਵਿਸ਼ੇਸ਼ ਤੌਰ ’ਤੇ ਸਾਮਲ ਹੋਏ।
ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਗਿਆਨੀ ਮੇਵਾ ਸਿੰਘ ਨੇ 1991 ਵਿੱਚ ਇਸ ਸੰਸਥਾ ਵਿੱਚ ਗੁਰਮਤਿ ਕੈਂਪ ਦੇ ਸੱਤ ਰੋਜ਼ਾ ਸਮਾਗਮਾਂ ਦੀ ਸ਼ੁਰੂਆਤ ਕੀਤੀ ਸੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਿਆਨੀ ਜੀ ਬੇਬਾਕ ਬੁਲਾਰੇ ਸਨ। ਸਮਾਗਮ ’ਚ ਹਜੂਰੀ ਰਾਗੀ ਭਾਈ ਗੁਰਸੇਵਕ ਸਿੰਘ ਜਥਾ ਸ੍ਰੀ ਦਰਬਾਰ ਸਾਹਿਬ ਦੇ ਰਾਗੀ, ਢਾਡੀ ਜਥਾ ਲੱਖਾ ਸਿੰਘ, ਕਵੀਸਰ ਜਥਾ ਕੰਵਲਜੀਤ ਸਿੰਘ, ਪ੍ਰਚਾਰਕ ਬੀਬੀ ਰਾਜਬੀਰ ਕੌਰ, ਬੀਬੀ ਰੁਪਿੰਦਰ, ਭਾਈ ਹਰਸੁਖਮਨ ਸਿੰਘ ਸਣੇ ਹੋਰ ਵਿਦਵਾਨਾਂ ਤੇ ਪ੍ਰਚਾਰਕਾਂ ਵੀ ਹਾਜਰੀ ਭਰੀ। ਇਸ ਮੌਕੇ ਰਿਆੜਕੀ ਸੰਸਥਾਂਵਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।