For the best experience, open
https://m.punjabitribuneonline.com
on your mobile browser.
Advertisement

ਗਿਆਨ ਸਾਗਰ ਹਸਪਤਾਲ ਪੁਲੀਸ ਛਾਉਣੀ ਵਿੱਚ ਤਬਦੀਲ

07:44 PM Jul 25, 2020 IST
ਗਿਆਨ ਸਾਗਰ ਹਸਪਤਾਲ ਪੁਲੀਸ ਛਾਉਣੀ ਵਿੱਚ ਤਬਦੀਲ
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 25 ਜੁਲਾਈ

Advertisement

ਇਤਰਾਜ਼ਯੋਗ ਸ਼ਬਦਾਵਲੀ ਦੀ ਵੀਡੀਓ ਬਣਾਉਣ ਵਾਲੇ ਸ਼ਿਵ ਸੈਨਾ (ਟਕਸਾਲੀ) ਦੇ ਆਗੂ ਸੁਧੀਰ ਸੋਨੀ ਦੇ ਰੂਪਨਗਰ ਜੇਲ੍ਹ ਵਿੱਚ ਕਰੋਨਾ ਪੀੜਤ ਪਾਏ ਜਾਣ ਮਗਰੋਂ ਇਲਾਜ ਲਈ ਗਿਆਨ ਸਾਗਰ ਹਸਪਤਾਲ ਲਿਆਉਣ ਤੋਂ ਬਾਅਦ ਸਮੁੱਚਾ ਹਸਪਤਾਲ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਹਸਪਤਾਲ ਦੇ ਚੱਪੇ-ਚੱਪੇ ਉੱਤੇ ਪੁਲੀਸ ਦਾ ਪਹਿਰਾ ਲੱਗਿਆ ਹੋਇਆ ਹੈ। ਹਸਪਤਾਲ ਵਿੱਚ ਜਾਣ ਵਾਲੇ ਕਿਸੇ ਵੀ ਕਰਮਚਾਰੀ ਅਤੇ ਮਰੀਜ਼ ਨੂੰ ਪੁਲੀਸ ਪੁੱਛਗਿੱਛ ਕਰਕੇ ਹੀ ਅੰਦਰ ਜਾਣ ਦੇ ਰਹੀ ਹੈ। ਸ਼ਿਵ ਸੈਨਾ ਆਗੂ ਨੂੰ ਸ਼ੁੱਕਰਵਾਰ ਨੂੰ ਇੱਥੇ ਲਿਆਂਦਾ ਗਿਆ ਸੀ। ਉਸਦੀ ਆਮਦ ਦਾ ਪਤਾ ਲੱਗਦਿਆਂ ਹੀ ਬੀਤੀ ਰਾਤ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਖੁਦ ਗਿਆਨ ਸਾਗਰ ਪਹੁੰਚੇ। ਐਸਐਸਪੀ ਨੇ ਸਮੁੱਚੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਥਾਨਕ ਪੁਲੀਸ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਗਿਆਨ ਸਾਗਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਨੂੰ ਕੋਵਿਡ ਦੇ ਇਲਾਜ ਲਈ ਵੱਖਰਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੋਨੀ ਦਾ ਡਾਕਟਰੀ ਅਮਲੇ ਨਾਲ ਰਵੱਈਆ ਬਿਲਕੁਲ ਠੀਕ ਹੈ।

Advertisement

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement