For the best experience, open
https://m.punjabitribuneonline.com
on your mobile browser.
Advertisement

ਸਿਨੇਮਾਘਰਾਂ ’ਚ 18 ਅਗਸਤ ਨੂੰ ਰਿਲੀਜ਼ ਹੋਵੇਗੀ ‘ਘੂਮਰ’

06:14 AM Aug 01, 2023 IST
ਸਿਨੇਮਾਘਰਾਂ ’ਚ 18 ਅਗਸਤ ਨੂੰ ਰਿਲੀਜ਼ ਹੋਵੇਗੀ ‘ਘੂਮਰ’
Advertisement

ਮੁੰਬਈ: ਅਦਾਕਾਰ ਅਭਿਸ਼ੇਕ ਬੱਚਨ ਅਤੇ ਸਯਾਮੀ ਖੇਰ ਦੀ ਫਿਲਮ ‘ਘੂਮਰ’ 18 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਪੈਰਾ ਖਿਡਾਰੀ ਦੀ ਭੂਮਿਕਾ ਨਿਭਾਅ ਰਹੀ ਸਯਾਮੀ ਨੇ ਅੱਜ ਆਪਣੇ ਟਵਿੱਟਰ ਅਕਾਊਂਟ ’ਤੇ ਫਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਉਸ ਨੇ ਆਪਣੇ ਖੱਬੇ ਹੱਥ ਵਿੱਚ ਗੇਂਦ ਫੜੀ ਹੋਈ ਹੈ ਅਤੇ ਉਸ ਦਾ ਕੋਚ (ਅਭਿਸ਼ੇਕ ਬੱਚਨ) ਉਸ ਦੇ ਮੋਢੇ ’ਤੇ ਟੇਕ ਲਾ ਕੇ ਖੜ੍ਹਾ ਹੈ। ਪੋਸਟਰ ਸਾਂਝਾ ਕਰਦਿਆਂ ਅਦਾਕਾਰਾ ਨੇ ਕਿਹਾ, ‘ਜ਼ਿੰਦਗੀ ਲੌਜਿਕ ਦੀ ਖੇਡ ਨਹੀਂ...ਮੈਜਿਕ ਦੀ ਖੇਡ ਹੈ...#ਸਿਨੇਮਾਘਰਾਂ ਵਿੱਚ ‘ਘੂਮਰ’ 18 ਅਗਸਤ ਨੂੰ।’ ਜ਼ਿਕਰਯੋਗ ਹੈ ਕਿ ਫਿਲਮ ‘ਚੀਨੀ ਕਮ’ ਤੇ ‘ਕੀ ਐਂਡ ਕਾ’ ਦੇ ਲੇਖਕ ਬਾਲਕੀ ਨੇ ਰਾਹੁਲ ਸੇਨਗੁਪਤਾ ਅਤੇ ਰਿਸ਼ੀ ਵਰਮਾਨੀ ਨਾਲ ਸਾਂਝੇ ਰੂਪ ਵਿੱਚ ਇਸ ਫਿਲਮ ਦੀ ਕਹਾਣੀ ਲਿਖੀ ਹੈ। ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੇ ਜਾਣ ਤੋਂ ਪਹਿਲਾਂ ਇਸ ਫਿਲਮ ਦਾ ਪ੍ਰੀਮੀਅਰ ਮੈਲਬਰਨ ਵਿੱਚ ਹੋਣ ਜਾ ਰਹੇ ਭਾਰਤੀ ਫਿਲਮ ਫੈਸਟੀਵਲ ਦੌਰਾਨ 12 ਅਗਸਤ ਨੂੰ ਕੀਤਾ ਜਾਵੇਗਾ। ਇਸ ਫਿਲਮ ਵਿੱਚ ਸ਼ਬਾਨਾ ਆਜ਼ਮੀ ਤੇ ਅੰਗਦ ਬੇਦੀ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement