For the best experience, open
https://m.punjabitribuneonline.com
on your mobile browser.
Advertisement

ਉਗਰਾਹਾਂ ਜਥੇਬੰਦੀ ਵੱਲੋਂ ਪਾਵਰਕੌਮ ਦੇ ਐੱਸਡੀਓ ਤੇ ਜੇਈ ਦਾ ਘਿਰਾਓ

07:25 AM Apr 25, 2024 IST
ਉਗਰਾਹਾਂ ਜਥੇਬੰਦੀ ਵੱਲੋਂ ਪਾਵਰਕੌਮ ਦੇ ਐੱਸਡੀਓ ਤੇ ਜੇਈ ਦਾ ਘਿਰਾਓ
ਪਿੰਡ ਗਹਿਲਾਂ ਵਿੱਚ ਪਾਵਰਕੌਮ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 24 ਅਪਰੈਲ
ਇੱਥੋਂ ਨੇੜਲੇ ਪਿੰਡ ਗਹਿਲਾਂ ਵਿੱਚ ਕਿਸਾਨ ਦੀ ਮੋਟਰ ਦੇ ਟਰਾਂਸਫਾਰਮਰ ਨੂੰ ਤਬਦੀਲ ਕਰਨ ਤੋਂ ਟਾਲ-ਮਟੋਲ ਕਰਨ ’ਤੇ ਪ੍ਰੇਸ਼ਾਨ ਹੋਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਖੇਤ ਵਿੱਚ ਆਏ ਪਾਵਰਕੌਮ ਦੇ ਐੱਸਡੀਓ ਅਤੇ ਜੇਈ ਦਾ ਘਿਰਾਓ ਕੀਤਾ। ਯੂਨੀਅਨ ਦੇ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ, ਕਰਮ ਚੰਦ ਪੰਨਵਾਂ, ਗੁਰਦੇਵ ਸਿੰਘ ਆਲੋਅਰਖ, ਰਛਪਾਲ ਸਿੰਘ, ਤਰਲੋਕ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ ਅਤੇ ਗੁਰਜੰਟ ਸਿੰਘ ਨੇ ਕਿਹਾ ਕਿ ਪਿੰਡ ਗਹਿਲਾਂ ਦੇ ਕਿਸਾਨ ਜਸਵਿੰਦਰ ਸਿੰਘ ਨੇ ਖੇਤ ਵਾਲੀ ਮੋਟਰ ਦਾ ਪੁਰਾਣਾ ਬੋਰ ਖੜ੍ਹ ਜਾਣ ਕਾਰਨ ਨਵਾਂ ਬੋਰ ਲਗਵਾਇਆ ਹੈ। ਕਿਸਾਨ ਨੇ ਛੇ ਮਹੀਨੇ ਪਹਿਲਾਂ ਪਾਵਰਕੌਮ ਭਵਾਨੀਗੜ੍ਹ ਦੇ ਦਫ਼ਤਰ ਟਰਾਂਸਫਾਰਮਰ ਅਤੇ ਲਾਈਨ ਤਬਦੀਲ ਕਰਕੇ ਨਵੇਂ ਬੋਰ ’ਤੇ ਲਗਾਉਣ ਲਈ ਦਰਖ਼ਾਸਤ ਦਿੱਤੀ ਗਈ ਸੀ ਪਰ ਪਾਵਰਕੌਮ ਦੇ ਅਧਿਕਾਰੀ ਕਿਸਾਨ ਨੂੰ ਪੈਸੇ ਭਰਨ ਲਈ ਮਜਬੂਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਖੇਤ ਵਿੱਚ ਮੌਕਾ ਦੇਖਣ ਆਏ ਐੱਸਡੀਓ ਅਤੇ ਜੇਈ ਨੇ ਕਿਸਾਨ ਨੂੰ ਖਰਚਾ ਭਰਨ ਲਈ ਕਿਹਾ ਤਾਂ ਪ੍ਰੇਸ਼ਾਨ ਹੋਏ ਕਿਸਾਨਾਂ ਨੇ ਅਧਿਕਾਰੀਆਂ ਦਾ ਘਿਰਾਓ ਕੀਤਾ।
ਅਖੀਰ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਦੋ ਦਿਨ ਦੀ ਮੋਹਲਤ ਲੈਣ ਮਗਰੋਂ ਘਿਰਾਓ ਸਮਾਪਤ ਕੀਤਾ ਗਿਆ।

Advertisement

ਨਿਯਮਾਂ ਅਨੁਸਾਰ ਭਰਨਾ ਪਵੇਗਾ ਖਰਚਾ: ਐੱਸਡੀਓ

ਐੱਸਡੀਓ ਮਹਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਨਿਯਮਾਂ ਅਨੁਸਾਰ ਟਰਾਂਸਫਾਰਮਰ ਜਾਂ ਲਾਈਨ ਨੂੰ ਤਬਦੀਲ ਕਰਵਾਉਣ ਲਈ ਖ਼ਰਚਾ ਭਰਨਾ ਪੈਂਦਾ ਹੈ।

Advertisement
Author Image

sukhwinder singh

View all posts

Advertisement
Advertisement
×