ਗ਼ਜ਼ਲ ਸੰਗ੍ਰਹਿ ‘ਕੋਸ਼ਿਸ਼’ ਲੋਕ ਅਰਪਣ
10:08 AM Sep 03, 2024 IST
ਗੜ੍ਹਸ਼ੰਕਰ: ਸ਼ਹਿਰ ਦੇ ਓਇਸਸ ਹੋਟਲ ਵਿੱਚ ਅੱਜ ਕੈਪਟਨ ਆਰਐੱਸ ਪਠਾਣੀਆ ਦਾ ਹਿੰਦੀ ਗਜ਼ਲ ਸੰਗ੍ਰਹਿ ‘ਕੋਸ਼ਿਸ਼’ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਕਰਵਾਏ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ, ਕੈਪਟਨ ਆਰਐੱਸ ਪਠਾਣੀਆ, ਡਾ. ਮਨਦੀਪ ਸਿੰਘ, ਡਾ. ਧਰਮਪਾਲ ਸਾਹਿਲ, ਦਵਿੰਦਰ ਕਾਕਾ ਅਤੇ ਦਲਜੀਤ ਸਿੰਘ ਲੌਂਗੀਆ ਨੇ ਸ਼ਿਰਕਤ ਕੀਤੀ। ਇਸ ਮੌਕੇ ਜੈ ਕਿਸ਼ਨ ਸਿੰਘ ਰੌੜੀ ਨੇ ਕੈਪਟਨ ਪਠਾਣੀਆ ਨੂੰ ਪੁਸਤਕ ਲਈ ਵਧਾਈ ਦਿੱਤੀ। ਲੇਖਕ ਡਾ. ਧਰਮਪਾਲ ਸਾਹਿਲ ਨੇ ਕਿਹਾ ਕਿ ਇਸ ਸੰਗ੍ਰਹਿ ਦੀਆਂ ਸਾਰੀਆਂ ਗਜ਼ਲਾਂ ਮਨੁੱਖੀ ਭਾਵਨਾਵਾਂ ਦੀ ਖੂਬਸੂਰਤ ਪੇਸ਼ਕਾਰੀ ਕਰਦੀਆਂ ਹਨ। ਇਸ ਮੌਕੇ ਕੈਪਟਨ ਆਰਐਸ ਪਠਾਣੀਆ ਨੇ ਆਪਣੀ ਗਜ਼ਲ ਲਿਖਣ ਦੀ ਸਿਰਜਣ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ। ਸਮਾਰੋਹ ਦਾ ਮੰਚ ਸੰਚਾਲਨ ਸ਼ਾਇਰ ਵਿਜੇ ਭੱਟੀ ਨੇ ਕੀਤਾ। -ਪੱਤਰ ਪ੍ਰੇਰਕ
Advertisement
Advertisement