ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਵੱਲੋਂ ਗ਼ਜ਼ਲ-ਸੰਗ੍ਰਹਿ ਲੋਕ ਅਰਪਣ
ਹਰਜੀਤ ਲਸਾੜਾ
ਬ੍ਰਿਸਬਨ, 2 ਜੁਲਾਈ
ਇੱਥੇ ਪੰਜਾਬੀ ਭਾਸ਼ਾ ਦੇ ਪਸਾਰ ਲਈ ਕਾਰਜਸ਼ੀਲ ਸੰਸਥਾ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬਨ ਵੱਲੋਂ ਗਲੋਬਲ ਇੰਸਟੀਟਿਊਟ ਵਿੱਚ ਮਹੀਨੇਵਾਰ ਸਾਹਿਤਕ ਮੀਟਿੰਗ ਦੌਰਾਨ ਗ਼ਜ਼ਲਗੋ ਜਸਵੰਤ ਵਾਗਲਾ ਦਾ ਸੰਪਾਦਿਤ ਗ਼ਜ਼ਲ-ਸੰਗ੍ਰਹਿ ‘ਸ਼ਿਅਰ ਦਰਬਾਰ’ ਦਾ ਲੋਕ ਅਰਪਣ ਕੀਤਾ ਗਿਆ। ਸਭਾ ਦੇ ਪ੍ਰਧਾਨ ਦਲਜੀਤ ਸਿੰਘ ਨੇ ਵੱਖ ਵੱਖ ਸ਼ਾਇਰਾਂ ਦੀਆਂ ਕਲਮਾਂ ਦੇ ਗ਼ਜ਼ਲ-ਸੰਗ੍ਰਹਿ ‘ਸ਼ਿਅਰ ਦਰਬਾਰ’ ਨੂੰ ਮਨੁੱਖੀ ਵਲਵਲਿਆਂ, ਮੁਹੱਬਤ, ਬਿਰਹਾ ਅਤੇ ਸਮਾਜਿਕ ਸਰੋਕਰਾਂ ਦੀ ਤਰਜਮਾਨੀ ਕਰਦਾ ਸ਼ਬਦੀ ਰੂਪ ਆਖਿਆ। ਇਸ ਮੌਕੇ ਸਕੱਤਰ ਪਰਮਿੰਦਰ ਹਰਮਨ, ਇਕਬਾਲ ਸਿੰਘ ਧਾਮੀ, ਵਰਿੰਦਰ ਅਲੀਸ਼ੇਰ, ਦਿਨੇਸ਼ ਸ਼ੇਖੂਪੁਰੀਆ, ਰਿਤਿਕਾ ਅਹੀਰ, ਬਲਵਿੰਦਰ ਸਿੰਘ ਮੋਰੋਂ ਨੇ ਹਾਜ਼ਰੀ ਲਵਾੲੀ। ਲੇਖਕ ਅਤੇ ਗਾਇਕ ਗੁਰਜਿੰਦਰ ਸਿੰਘ ਸੰਧੂ ਅਤੇ ਰੁਪਿੰਦਰ ਸੋਜ ਨੇ ਗ਼ਜ਼ਲਾਂ ਸੁਣਾੲੀਆਂ। ਹਰਮਨਦੀਪ ਗਿੱਲ ਨੇ ਘੱਟ ਗਿਣਤੀਆਂ ਨੂੰ ਹੱਕਾਂ ਲੲੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਗ਼ਜ਼ਲਗੋ ਜਸਵੰਤ ਵਾਗਲਾ ਅਨੁਸਾਰ ਹਥਲੇ ਗ਼ਜ਼ਲ ਸੰਗ੍ਰਿਹ ‘ਸ਼ਿਅਰ ਦਰਬਾਰ’ ਦਾ ਨਾਂ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਦੇਣ ਹੈ।