For the best experience, open
https://m.punjabitribuneonline.com
on your mobile browser.
Advertisement

ਘਨੌਰ: ਪਰਨੀਤ ਕੌਰ ਦੇ ਕਾਫ਼ਿਲੇ ਦਾ ਘਿਰਾਓ ਕਰ ਰਹੇ ਕਿਸਾਨ ਦੀ ਮੌਤ

03:06 PM May 04, 2024 IST
ਘਨੌਰ  ਪਰਨੀਤ ਕੌਰ ਦੇ ਕਾਫ਼ਿਲੇ ਦਾ ਘਿਰਾਓ ਕਰ ਰਹੇ ਕਿਸਾਨ ਦੀ ਮੌਤ
Advertisement

ਸਰਬਜੀਤ ਸਿੰਘ ਭੰਗੂ
ਘਨੌਰ, 4 ਮਈ
ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਅੱਜ ਘਨੌਰ ਹਲਕੇ ਅਧੀਨ ਪਿੰਡ ਸੇਹਰਾ ਵਿਖੇ ਚੋਣ ਪ੍ਰੋਗਰਾਮ ਦੌਰਾਨ ਕਿਸਾਨਾਂ ਵੱਲੋਂ ਘਿਰਾਓ ਕਰਨ ਮੌਕੇ ਕਿਸਾਨ ਆਗੂ ਸੁਰਿੰਦਰ ਸਿੰਘ ਆਕੜੀ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਜਦੋਂ ਕਿਸਾਨ ਪਰਨੀਤ ਕੌਰ ਦੇ ਕਾਫਲੇ ਨੂੰ ਘੇਰ ਰਹੇ ਸਨ ਤਾਂ ਸੁਰਿੰਦਰ ਸਿੰਘ ਆਕੜੀ ਭਾਜਪਾ ਨੇਤਾ ਦੀ ਗੱਡੀ ਦੇ ਮੂਹਰੇ ਆ ਖਲੋਤਾ। ਉਸ ਨੂੰ ਲਾਂਭੇ ਕਰਨ ਲਈ ਪਰਨੀਤ ਕੌਰ ਦੇ ਸਮਰਥਕ ਨੇ ਉਸ ਨੂੰ ਕਥਿਤ ਤੌਰ ’ਤੇ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਪਿਛਾਂਹ ਡਿੱਗ ਗਿਆ ਤੇ ਇਸ ਦੌਰਾਨ ਹੀ ਉਸ ਦੀ ਮੌਤ ਹੋ ਗਈ। ਇਸ ਮਗਰੋਂ ਉਸ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਿਜਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ ਹਨ।

Advertisement

ਇਸ ਦੌਰਾਨ ਇਸ ਸਬੰਧੀ ਵੀਡੀਓ ਜਾਰੀ ਸਾਹਮਣੇ ਆਈ ਹੈ। ਇਸ ਵਿੱਚ ਇੰਝ ਲੱਗਦਾ ਹੈ ਜਿਵੇਂ ਸੁਰਿੰਦਰ ਸਿੰਘ ਆਕੜੀ ਚੱਕਰ ਖਾ ਕੇ ਡਿੱਗਿਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਸ ਨੂੰ ਪਰਨੀਤ ਕੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਨੇ ਧੱਕਾ ਮਾਰਿਆ ਹੈ। ਹਰਵਿੰਦਰ ਸਿੰਘ ਹਰਪਾਲਪੁਰ ਨੇ ਆਖਿਆ ਹੈ ਕਿ ਉਹ ਤਾਂ ਸੁਰਿੰਦਰ ਸਿੰਘ ਆਕੜੀ ਦੇ ਨੇੜੇ ਤੇੜੇ ਵੀ ਨਹੀਂ ਸੀ ਹਰਪਾਲਪੁਰ ਦਾ ਕਹਿਣਾ ਹੈ ਕਿ ਵੀਡੀਓ ’ਚ ਸਾਫ ਹੈ ਕਿ ਆਕੜੀ ਨੂੰ ਜਾਂ ਤਾਂ ਚੱਕਰ ਆਇਆ ਜਾਂ ਦਿਲ ਦਾ ਦੌਰਾ ਪਿਆ।

Advertisement
Author Image

Advertisement
Advertisement
×