For the best experience, open
https://m.punjabitribuneonline.com
on your mobile browser.
Advertisement

ਘਨੌਲੀ: ਭਰਤਗੜ੍ਹ ’ਚ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ

04:30 PM Apr 06, 2024 IST
ਘਨੌਲੀ  ਭਰਤਗੜ੍ਹ ’ਚ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ
Advertisement

ਜਗਮੋਹਨ ਸਿੰਘ
ਘਨੌਲੀ, 6 ਅਪਰੈਲ
ਅੱਜ ਇੱਥੇ ਭਰਤਗੜ੍ਹ ਵਿਖੇ ਕਕਰਾਲਾ ਰੋਡ ’ਤੇ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਬਾਅਦ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਮੁਕੱਦਰ ਸਿੰਘ ਪੁੱਤਰ ਸ਼ਾਮ ਲਾਲ ਵਾਸੀ ਬੇਗਮਪੁਰਾ ਘਨੌਲੀ ਵੱਜੋਂ ਹੋਈ ਹੈ। ਮੁਕੱਦਰ ਸਿੰਘ ਭਰਤਗੜ੍ਹ ਵਿਖੇ ਟਰੈਕਟਰ ਮਕੈਨਿਕ ਸੀ। ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਚਰਨ ਸਿੰਘ ਅਤੇ ਡੀਐੱਸਪੀ ਰੂਪਨਗਰ ਮਨਵੀਰ ਸਿੰਘ ਬਾਜਵਾ ਨੇ ਦੱਸਿਆ ਕਿ ਅੱਜ ਸਵੇਰੇ ਪੁਲੀਸ ਨੂੰ ਪੰਜਹਿਰਾ ਰੋਡ ਮੁਕੱਦਰ ਸਿੰਘ ਉਰਫ ਬਿੱਲਾ ਦੀ ਲਾਸ਼ ਬਰਾਮਦ ਹੋਈ ਅਤੇ ਪੁਲੀਸ ਵੱਲੋਂ ਲਾਸ਼ ਪੋਸਟਮਾਰਟਮ ਲਈ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿੱਚ ਰਖਵਾਉਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement
Author Image

Advertisement
Advertisement
×