For the best experience, open
https://m.punjabitribuneonline.com
on your mobile browser.
Advertisement

ਘਨੌਲੀ: ਤੇਜ਼ ਰਫਤਾਰ ਕਾਰ ਨੇ ਸੜਕ ਕੰਢੇ ਖੜੇ ਟਰੱਕ ਡਰਾਈਵਰ ਨੂੰ ਕੁਚਲਿਆ

01:40 PM Dec 30, 2023 IST
ਘਨੌਲੀ  ਤੇਜ਼ ਰਫਤਾਰ ਕਾਰ ਨੇ ਸੜਕ ਕੰਢੇ ਖੜੇ ਟਰੱਕ ਡਰਾਈਵਰ ਨੂੰ ਕੁਚਲਿਆ
Advertisement

ਜਗਮੋਹਨ ਸਿੰਘ
ਘਨੌਲੀ, 30 ਦਸੰਬਰ
ਅੱਜ ਸਵੇਰੇ 6.30 ਵਜੇ ਅਨਾਜ ਮੰਡੀ ਕੋਲ ਤੇਜ਼ ਰਫਤਾਰ ਆਰਟਿਗਾ ਕਾਰ ਨੇ ਸੜਕ ਕਿਨਾਰੇ ਖੜ੍ਹੇ ਟਰੱਕ ਡਰਾਈਵਰ ਦੀ ਜਾਨ ਲੈ ਲਈ। ਟਰੱਕ ਡਰਾਈਵਰ ਬਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਲੋਹਗੜ੍ਹ ਫਿੱਡੇ ਅਨਾਜ ਮੰਡੀ ਘਨੌਲੀ ਸਾਹਮਣੇ ਸਪੇਅਰ ਪਾਰਟ ਦੀ ਦੁਕਾਨ ਮੂਹਰੇ ਖੜ੍ਹ ਕੇ ਆਪਣੇ ਟਰੱਕ ਵਿੱਚੋਂ ਸੀਮਿੰਟ ਉਤਾਰਨ ਲਈ ਮਜ਼ਦੂਰਾਂ ਦਾ ਇੰਤਜ਼ਾਰ ਕਰ ਰਿਹਾ ਸੀ, ਜਿਸ ਦੌਰਾਨ ਰੂਪਨਗਰ ਵਾਲੇ ਪਾਸੇ ਤੋਂ ਆਈ ਤੇਜ਼ ਰਫਤਾਰ ਆਰਟਿਗਾ ਕਾਰ ਨੈਸ਼ਨਲ ਹਾਈਵੇਅ ਅਥਾਰਟੀ ਦੁਆਰਾ ਗੱਡੀ ਬੁਰਜੀ ਨੂੰ ਉਖਾੜਨ ਉਪਰੰਤ ਬਲਵਿੰਦਰ ਸਿੰਘ ਨੂੰ ਕਾਫੀ ਦੂਰ ਤੱਕ ਘੜੀਸਦੀ ਹੋਈ ਲੈ ਗਈ ਅਤੇ ਕਾਰ ਦਰੱਖਤ ਨਾਲ ਟਕਰਾ ਗਈ। ਬਲਵਿੰਦਰ ਸਿੰਘ ਦੀ ਦਰੱਖਤ ਅਤੇ ਕਾਰ ਵਿਚਾਲੇ ਆ ਜਾਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਤੇ ਹਾਦਸੇ ਉਪਰੰਤ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਚੌਕੀ ਘਨੌਲੀ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ ਵਿੱਚ ਪਹੁੰਚਾਉਣ ਉਪਰੰਤ ਹਾਦਸਾਗ੍ਰਸਤ ਵਾਹਨ ਨੂੰ ਕਬਜ਼ੇ ਵਿੱਚ ਲੈ ਕੇ ਫਰਾਰ ਹੋਏ ਕਾਰ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਵਿੱਚ ਕਾਫੀ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਤੋਂ ਇਲਾਵਾ ਡਰਾਈਵਰ ਸੀਟ ’ਤੇ ਭੁਜੀਆ ਤੇ ਹੋਰ ਖਾਣ ਪੀਣ ਦੇ ਸਾਮਾਨ ਤੋਂ ਇਲਾਵਾ ਖਾਰੇ ਤੇ ਪਾਣੀ ਦੀਆਂ ਬੋਤਲਾਂ ਅਤੇ ਗਲਾਸ ਸਨ, ਜਿਸ ਤੋਂ ਕਾਰ ਚਾਲਕ ਦੇ ਨਸ਼ੇ ਦੀ ਹਾਲਤ ਵਿੱਚ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

Advertisement

Advertisement
Author Image

Advertisement
Advertisement
×