ਗੁਰਦੁਆਰਾ ਅੰਬ ਸਾਹਿਬ ਤੇ ਚੱਪੜਚਿੜੀ ਵਿਖੇ ਘੱਲੂਘਾਰਾ ਦਿਵਸ ਮਨਾਇਆ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 6 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਜ਼ਿਲ੍ਹਾ ਮੁਹਾਲੀ ਵੱਲੋਂ ਸਾਂਝੇ ਤੌਰ ’ਤੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਅਤੇ ਇਤਿਹਾਸਕ ਗੁਰਦੁਆਰਾ ਫਤਿਹ-ਏ-ਜੰਗ ਸਾਹਿਬ ਚੱਪੜਚਿੜੀ ਵਿਖੇ 6 ਜੂਨ 1984 ਨੂੰ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ/ਸਿੰਘਣੀਆਂ ਦੀ ਨਿੱਘੀ ਯਾਦ ਵਿੱਚ ਘੱਲੂਘਾਰਾ ਦਿਵਸ ਮਨਾਇਆ ਗਿਆ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ ਅਤੇ ਐੱਸਜੀਪੀਸੀ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਬੜੀ ਨੇ ਨਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸਿੰਘਾਂ ਅਤੇ ਸਿੰਘਣੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਅਕਾਲੀ ਆਗੂਆਂ ਨੇ ਨਾਕਾ ਨੀਲਾ ਤਾਰਾ ਮਹਿਜ਼ ਇੱਕ ਘਟਨਾ ਨਹੀਂ, ਬਲਕਿ ਸਿੱਖਾਂ ਨਾਲ ਜੁੜਿਆਂ ਇਤਿਹਾਸ ਹੈ ਅਤੇ ਇਤਿਹਾਸ ਲਿਖੇ ਜਾਂਦੇ ਹਨ, ਭੁਲਾਏ ਨਹੀਂ ਜਾਂਦੇ। ਉਨ੍ਹਾਂ ਜੂਨ 1984 ਵਿੱਚ ਇਕੱਲੇ ਸਿੰਘਾਂ/ਸਿੰਘਣੀਆਂ ਹੀ ਲਹੂ ਲਹਾਨ ਨਹੀਂ ਹੋਏ ਸਗੋਂ ਸਾਰਾ ਪੰਜਾਬ, ਸਿੱਖ ਤੇ ਸਿੱਖੀ ਅਤੇ ਇਨਸਾਨੀਅਤ ਲਹੂ-ਲਹਾਨ ਹੋਈ ਸੀ। ਇਸ ਦੁਖਾਂਤ ਨੂੰ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਸੁਖਮਣੀ ਸੇਵਾ ਸੁਸਾਇਟੀ ਦੀ ਪ੍ਰਧਾਨ ਬੀਬੀ ਹਰਬੰਸ ਕੌਰ, ਜਗਜੀਤ ਸਿੰਘ ਸਿੱਧੂ, ਗਿਆਨੀ ਭੁਪਿੰਦਰ ਸਿੰਘ, ਗਿਆਨੀ ਗੁਰਲਾਲ ਸਿੰਘ, ਪ੍ਰਚਾਰਕ ਇੰਦਰਜੀਤ ਸਿੰਘ, ਗੁਰਦੇਵ ਸਿੰਘ, ਗੁਰਮੀਤ ਸਿੰਘ, ਜਗਰਾਜ ਸਿੰਘ, ਚੰਨਦੀਪ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਜਗਤਾਰ ਸਿੰਘ ਨੇ ਵੀ ਹਾਜ਼ਰੀ ਭਰੀ।