ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੂਹਲਾ ਚੀਕਾ ਵਿੱਚ ਘੱਗਰ ਦਾ ਪਾਣੀ ਵੜਿਆ

08:17 AM Jul 15, 2023 IST
ਗੂਹਲਾ ਚੀਕਾ ਵਿੱਚ ਲੋਕਾਂ ਨੂੰ ਸੁਰੱਖਿਅਤ ਕੱਢਦੀ ਹੋਈ ਐੱਨਡੀਆਰਐੱਫ ਦੀ ਟੀਮ।

ਰਾਮ ਮਿੱਤਲ
ਗੂਹਲਾ ਚੀਕਾ, 14 ਜੁਲਾਈ
ਗੂਹਲਾ ਚੀਕਾ ਦੇ ਨੇੜਲੇ ਇਲਾਕਿਆਂ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਘੱਗਰ ਦਰਿਆ ਦੇ ਬੰਨ੍ਹ ਟੁੱਟਣ ਕਾਰਨ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ। ਉਥੇ ਹੀ ਘੱਗਰ ਨਦੀ ਦੇ ਮੁੱਖ ਪੁਲ ਕੋਲ ਬੀਤੀ ਰਾਤ ਕਈ ਫੁੱਟ ਦਾ ਪਾੜ ਪੈਣ ਕਾਰਨ ਪਾਣੀ ਤੇਜ਼ ਵਹਾਅ ਵਿੱਚ ਨੇੜੇ ਬਣੀ ਅੰਟਾ ਹੈੱਡ ਨਹਿਰ ਵਿੱਚ ਜਾ ਵੜਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਸ ਨੇ ਕੁਝ ਹੀ ਸਮੇਂ ਵਿੱਚ ਅੰਟਾ ਹੈੱਡ ਨਹਿਰ ਨੂੰ ਵੀ ਭਰ ਦਿੱਤਾ। ਕਾਫ਼ੀ ਸਮੇਂ ਤੱਕ ਅੰਟਾ ਹੈੱਡ ਨਹਿਰ ਦੀ ਬਣੀ ਟੋ-ਵਾਲ ਪਾਣੀ ਨੂੰ ਝੇਲਦੀ ਰਹੀ ਪਰ ਦਬਾਅ ਜ਼ਿਆਦਾ ਹੋਣ ਕਾਰਨ ਟੋ-ਵਾਲ ਵੀ ਥਾਂ-ਥਾਂ ਤੋਂ ਟੁੱਟ ਗਈ ਅਤੇ ਪਾਣੀ ਦੇ ਤੇਜ਼ ਵਹਾਅ ਨੇ ਚੀਕਾ ਸ਼ਹਿਰ ਵੱਲ ਰੁਖ਼ ਕਰ ਲਿਆ। ਇਸ ਪਾਣੀ ਦੀ ਮਾਰ ਹੇਠ ਸ਼ਹਿਰ ਦੀਆਂ ਕਈ ਕਲੋਨੀਆਂ ਆ ਗਈਆਂ। ਇਨ੍ਹਾਂ ਵਿੱਚ ਮੁੱਖ ਰੂਪ ਤੋਂ ਆਰ-4 , ਡੇਰਾ ਭਾਗ ਸਿੰਘ, ਮਿਆ ਬਸਤੀ, ਹੰਸ ਨਗਰ, ਬਾਗੜੀ ਲੁਹਾਰ, ਡੇਹਾ ਬਸਤੀ, ਸਬਜ਼ੀ ਮੰਡੀ, ਮਹਾਵੀਰ ਦਲ, ਮਦਰ ਪ੍ਰਾਈਡ ਸਕੂਲ, ਐੱਸਡੀ ਸਕੂਲ, ਛੋਟੀ ਮੰਡੀ, ਵੱਡੀ ਮੰਡੀ ਅਤੇ ਭਾਵਲਪੁਰ ਆਦਿ ਵਿੱਚ ਪਾਣੀ ਵੜ ਗਿਆ। ਉਥੇ ਹੀ ਫੌਜ ਨੇ ਮੋਰਚਾ ਸੰਭਾਲਦਿਆਂ ਹੈਲੀਕਾਪਟਰ ਦੀ ਮਦਦ ਨਾਲ ਸਭ ਤੋਂ ਪਹਿਲਾਂ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਸੁੱਟੀ ਤਾਂਕਿ ਲੋਕਾਂ ਨੂੰ ਭੋਜਨ, ਪਾਣੀ ਅਤੇ ਦਵਾਈ ਆਦਿ ਉਚਿਤ ਮਾਤਰਾ ਵਿੱਚ ਮਿਲ ਸਕੇ। ਉਥੇ ਹੀ ਆਈਟੀਬੀਪੀ ਦੇ ਜਵਾਨਾਂ ਅਤੇ ਸਥਾਨਕ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਹੜ੍ਹ ਵਿੱਚ ਫਸੇ ਕਰੀਬ 50 ਲੋਕਾਂ ਦਾ ਰੇਸਕਿਊ ਕਰ ਕੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਬੀਤੀ ਰਾਤ ਇੱਕ ਸਮਾਜ ਸੇਵਕ ਲਾਲੀ ਸ਼ਰਮਾ ਟਟਿਆਨਾ ਦੀ ਮਾਸੀ ਰਾਮ ਰਤੀ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ, ਜਦੋਂ ਉਹ ਸੰਸਕਾਰ ਕਰਨ ਲੱਗੇ ਤਾਂ ਸ਼ਮਸ਼ਾਨਘਾਟ ਪਾਣੀ ਨਾਲ ਬੁਰੀ ਤਰ੍ਹਾਂ ਭਰਿਆ ਹੋਇਆ ਸੀ। ਸ਼ਰਮਾ ਨੇ ਦੱਸਿਆ ਕਿ ਮਜਬੂਰਨ ਉਨ੍ਹਾਂ ਨੂੰ ਪਿੰਡ ਦੀ ਮੁੱਖ ਸੜਕ ਦੇ ਕੰਡੇ ਹੀ ਸਸਕਾਰ ਕਰਨਾ ਪਿਆ। ਪਿੰਡ ਸਿਊਮਾਜਰਾ ਵਿੱਚ ਦਰਸ਼ਨ ਸਿੰਘ ਨਾਮਕ ਇੱਕ ਬਜ਼ੁਰਗ ਵਿਅਕਤੀ ਅਚਾਨਕ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ। ਜਾਣਕਾਰੀ ਅਨੁਸਾਰ ਆਲੇ ਦੁਆਲੇ ਖੜ੍ਹੇ ਲੋਕਾਂ ਨੇ ਜਦੋਂ ਰੌਲਾ ਪਾਇਆ ਤਾਂ ਫੌਜ ਦੇ ਜਵਾਨਾਂ ਨੇ ਉਸ ਨੂੰ ਤੁਰੰਤ ਮੌਕੇ ’ਤੇ ਪੁੱਜ ਕੇ ਬਚਾਇਆ।

Advertisement

Advertisement
Tags :
ਗੂਹਲਾਘੱਗਰਚੀਕਾਪਾਣੀ:ਵੜਿਆ;ਵਿੱਚ