ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇੰਡੀਆ ਟੂਡੇ ਰੈਂਕਿੰਗ ’ਚ ਜੀਜੀਡੀ ਐੱਸਡੀ ਸਰਵੋਤਮ ਕਾਲਜ

09:26 PM Jun 29, 2023 IST

ਸੁਖਵਿੰਦਰ ਪਾਲ ਸੋਢੀ

Advertisement

ਚੰਡੀਗੜ੍ਹ, 25 ਜੂਨ

ਇੱਥੋਂ ਦੇ ਸੈਕਟਰ-32 ਸਥਿਤ ਜੀਜੀਡੀ ਐੱਸਡੀ ਕਾਲਜ ਨੂੰ ਇੰਡੀਆ ਟੂਡੇ-ਐੱਮਡੀਆਰਏ ਨੇ ਸਰਵੋਤਮ ਕਾਲਜ ਐਲਾਨਿਆ ਹੈ। ਇੰਡੀਆ ਟੁੂਡੇ ਵੱਲੋਂ ਇਹ ਰੈਂਕਿੰਗ ਜੁਲਾਈ ਦੇ ਐਡੀਸ਼ਨ ਵਿੱਚ ਜਾਰੀ ਕੀਤੀ ਗਈ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸ਼ਰਮਾ ਨੇ ਇਸ ਦਾ ਸਿਹਰਾ ਕਾਲਜ ਦੇ ਫੈਕਲਟੀ ਮੈਂਬਰਾਂ ਤੇ ਸਟਾਫ ਸਿਰ ਸਜਾਇਆ ਹੈ।

Advertisement

ਪ੍ਰਿੰਸੀਪਲ ਅਜੈ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੀ ਦਰਜਾਬੰਦੀ ਵਿੱਚੋਂ ਐੱਸਡੀ ਕਾਲਜ ਨੇ ਕਾਮਰਸ, ਬੀਸੀਏ, ਬੀਬੀਏ ਅਤੇ ਬੀਐੱਸਸੀ ਸਾਇੰਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਆਰਟਸ ਵਿੱਚ ਕਾਲਜ ਨੂੰ ਤੀਜਾ ਸਥਾਨ ਮਿਲਿਆ ਹੈ। ਕਾਲਜ ਨੇ ਉੱਤਰੀ ਭਾਰਤ (ਐੱਨਸੀਆਰ ਛੱਡ ਕੇ) ਵਿੱਚੋਂ ਕਾਮਰਸ, ਬੀਸੀਏ, ਬੀਬੀਏ ਤੇ ਬੀਐੱਸਸੀ ਸਾਇੰਸ ਵਿੱਚੋਂ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ। ਐੱਸਡੀ ਕਾਲਜ ਨੇ ਆਲ ਇੰਡੀਆ ਰੈਂਕਿੰਗ ਵਿੱਚ ਬੀਸੀਏ ਵਿੱਚੋਂ 17ਵਾਂ, ਬੀਬੀਏ ਵਿੱਚ 24ਵਾਂ, ਕਾਮਰਸ ਵਿੱਚੋਂ 25ਵਾਂ, ਵਿਗਿਆਨ ਬੀਐੱਸਸੀ ਵਿੱਚੋਂ ਵੀ 25ਵਾਂ ਤੇ ਆਰਟਸ ਵਿਚੋਂ 39ਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਤੇ ਕਾਲਜ ਨੂੰ ਇਸ ਮੁਕਾਮ ‘ਤੇ ਲਿਜਾਣ ਵਾਲਿਆਂ ਨੂੰ ਵਧਾਈ ਦਿੱਤੀ।

Advertisement
Tags :
ਐੱਸਡੀਇੰਡੀਆਸਰਵੋਤਮਕਾਲਜਜੀਜੀਡੀਟੂਡੇਰੈਂਕਿੰਗ
Advertisement