ਜਰਮਨਜੀਤ ਨੇ ਪਟਕੇ ਦੀ ਕੁਸ਼ਤੀ ਜਿੱਤੀ
ਪੱਤਰ ਪ੍ਰੇਰਕ
ਜਲੰਧਰ, 10 ਸਤੰਬਰ
ਪਿੰਡ ਡਰੋਲੀ ਕਲਾਂ ’ਚ ਸਮੂਹ ਪੰਚਾਇਤ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਸ਼ਹੀਦ ਬਾਬਾ ਮੱਤੀ ਜੀ ਮੈਮੋਰੀਅਲ ਖੇਡ ਮੇਲਾ ਯਾਦਗਾਰ ਹੋ ਨਬਿੜਿਆ। ਟੂਰਨਾਮੈਂਟ ਦੇ ਆਖਰੀ ਦਿਨ ਫੁਟਬਾਲ ਟੀਮਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਜੂਨੀਅਰ ਵਿਚ ਪਿੰਡ ਭਾਮ ਦੀ ਟੀਮ ਦੇ ਪਹਿਲਾ ਤੇ ਪਿੰਡ ਹਾਲਟਾ ਨੇ ਦੂਜਾ ਸਥਾਨ, 20 ਸਾਲਾ ਫੁਟਬਾਲ ਟੀਮ ਡਰੋਲੀ ਕਲਾਂ ਨੇ ਪਹਿਲਾ ਤੇ ਅਜਨੋਹਾ ਦੀ ਟੀਮ ਨੇ ਦੂਜਾ ਸਥਾਨ, ਪਿੰਡ ਪੱਧਰ ਓਪਨ ਮੁਕਾਬਲੇ ਵਿੱਚ ਰਾਮਪੁਰ ਸੁਨੰੜਾ ਟੀਮ ਨੇ ਪਹਿਲਾ ਤੇ ਦੌਲਤਪੁਰ ਨੇ ਦੂਜਾ ਸਥਾਨ, ਆਲ ਓਪਨ ਫੁਟਬਾਲ ਮੁਕਾਬਲੇ ’ਚ ਭੋਡੇ ਸਵਰਾਵਾਂ ਦੀ ਟੀਮ ਨੇ ਟਰਾਫੀ ’ਤੇ ਕਬਜ਼ਾ ਕੀਤਾ। ਪਹਿਲੀ ਪਟਕੇ ਦੀ ਕੁਸ਼ਤੀ ਜਰਮਨਜੀਤ ਸਿੰਘ ਅਖਾੜਾ ਕੰਗਣੀਵਾਲ ਨੇ ਕਮਲਜੀਤ ਰੇਰੂ ਦੀ ਪਿੱਠ ਲਾ ਕੇ ਜਿੱਤੀ। ਮੈਚਾਂ ਦੀ ਸਮਾਪਤੀ ਉਪਰੰਤ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੌਰਾਨ ਸ਼ਹੀਦ ਬਾਬਾ ਮੱਤੀ ਜੀ ਮੈਮੋਰੀਆਲ ਸੁਸਾਇਟੀ ਮੈਂਬਰਾਂ ਵੱਲੋਂ ਵੱਖ-ਵੱਖ ਪਾਰਟੀ ਦੇ ਆਗੂਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਗ੍ਰਾਮ ਪੰਚਾਇਤ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ, ਉਪ ਪ੍ਰਧਾਨ ਗੁਰਮੀਤ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਮਿਨਹਾਰ, ਹਰਮਿੰਦਰ ਸਿੰਘ, ਅਮਰਜੀਤ ਸਿੰਘ ਕੁੱਕੂ ਮੁੱਖ ਪ੍ਰਬੰਧਕ, ਖਜ਼ਾਨਚੀ ਦਵਿੰਦਰ ਸਿੰਘ ਤੇ ਕਮੇਟੀ ਮੈਂਬਰ ਹਾਜ਼ਰ ਹੋਏ।