ਛੇ ਕਿਲੋ ਕੋਕੀਨ ਸਣੇ ਜਰਮਨ ਨਾਗਰਿਕ ਕਾਬੂ
08:01 AM Jul 27, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੁਲਾਈ
ਸੀਬੀਆਈ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਥਿਤ ਤੌਰ ’ਤੇ ਛੇ ਕਿਲੋਗ੍ਰਾਮ ਕੋਕੀਨ ਰੱਖਣ ਵਾਲੇ ਭਾਰਤੀ ਮੂਲ ਦੇ ਇੱਕ ਜਰਮਨ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਹੈ। ਕੇਂਦਰੀ ਜਾਂਚ ਏਜੰਸੀ ਨੂੰ ਇੰਟਰਪੋਲ ਤੋਂ ਸੂਚਨਾ ਮਿਲੀ ਸੀ ਕਿ ਇੱਕ ਜਰਮਨ ਨਾਗਰਿਕ ਅਸ਼ੋਕ ਕੁਮਾਰ ਕਥਿਤ ਤੌਰ ’ਤੇ ਆਪਣੇ ਨਾਲ ਨਸ਼ੀਲੇ ਪਦਾਰਥ ਲੈ ਕੇ ਜਾ ਰਿਹਾ ਸੀ। ਉਹ ਇੰਡੀਗੋ ਦੀ ਉਡਾਣ 6ਈ 1308 ’ਤੇ ਦੋਹਾ ਤੋਂ ਦਿੱਲੀ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਦੋ ਖਿਡੌਣਿਆਂ ਦੇ ਅੰਦਰ ਛੁਪਾਏ ਗਏ ਕੈਪਸੂਲਾਂ ਵਿੱਚੋਂ 30 ਕਰੋੜ ਰੁਪਏ ਦੀ ਕੀਮਤ ਦੇ ਛੇ ਕਿਲੋਗ੍ਰਾਮ ਕੋਕੀਨ ਦੇ 270 ਕੈਪਸੂਲ ਮਿਲੇ ਹਨ।
Advertisement
Advertisement
Advertisement