ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਜਰਨੈਲੀ ਸੜਕ ਜਾਮ
ਜੋਗਿੰਦਰ ਸਿੰਘ ਓਬਰਾਏ
ਖੰਨਾ, 13 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਖੰਨਾ ਵਿੱਚ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਮੁੱਖ ਮਾਰਗਾਂ ਨੂੰ 12 ਤੋਂ 3 ਵਜੇ ਤੱਕ ਪੂਰਨ ਤੌਰ ’ਤੇ ਸ਼ਾਂਤਮਈ ਢੰਗ ਨਾਲ ਬੰਦ ਰੱਖਿਆ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੌਜੂਦਾ ਸਰਕਾਰਾਂ ਦੀ ਖੇਤੀਪੱਖੀ ਨੀਤੀਆਂ ਨੂੰ ਪੰਜਾਬ ਲਈ ਘਾਤਕ ਕਰਾਰ ਦਿੰਦਿਆਂ ਕਿਹਾ ਕਿ ਅੱਜ ਸਾਰੇ ਵਰਗਾਂ ਦੇ ਲੋਕ ਸਰਕਾਰੀ ਜ਼ਬਰ ਖ਼ਿਲਾਫ਼ ਸੜਕਾਂ ’ਤੇ ਉਤਰ ਆਏ ਹਨ। ਜੇਕਰ ਜਲਦ ਸਰਕਾਰ ਨੇ ਝੋਨੇ ਦੀ ਖਰੀਦ ਸਬੰਧੀ ਵਿਰੋਧੀ ਸੋਚ ਨਾ ਬਦਲੀ ਤਾਂ ਆਉਣ ਵਾਲੇ ਦਿਨਾਂ ਵਿਚ ਦਿੱਲੀ ਅੰਦੋਲਨ ਦੀ ਤਰਜ਼ ’ਤੇ ਪੰਜਾਬ ਦੇ ਸਾਰੇ ਭਾਈਚਾਰੇ ਸਖ਼ਤ ਅੰਦੋਲਨ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਗੇ, ਜਿਸ ਲਈ ਸਰਕਾਰਾਂ ਮੁੱਖ ਤੌਰ ’ਤੇ ਜ਼ਿੰਮੇਵਾਰ ਹੋਣਗੀਆਂ। ਇਸ ਮੌਕੇ ਪ੍ਰਗਟ ਸਿੰਘ ਕੋਟ ਪਨੈਚ, ਬਲਵੰਤ ਸਿੰਘ ਰਾਜੇਵਾਲ, ਤਰਲੋਚਨ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ ਬਿੱਲੂ,ਬਿੰਦਰ ਸਿੰਘ, ਸੁਖਵਿੰਦਰ ਸਿੰਘ ਰਾਜੇਵਾਲ, ਗੁਰਦੀਪ ਸਿੰਘ, ਗੁਰਜੀਤ ਸਿੰਘ ਨਾਗਰਾ, ਲਖਵੀਰ ਸਿੰਘ ਲੱਖੀ ਜਸਪਾਲੋਂ, ਜਗਤਾਰ ਸਿੰਘ ਮਾਂਗਟ, ਅਵਤਾਰ ਸਿੰਘ ਭੱਟੀਆਂ, ਨਰਿੰਦਰ ਹਰਜਈ, ਅਮ੍ਰਿਤ ਸਿੰਘ ਰਾਜੇਵਾਲ, ਜਸਵੰਤ ਸਿੰਘ ਬੀਜਾ, ਗੁਰਦਿਆਲ ਸਿੰਘ ਦਿਆਲੀ, ਨੇਤਰ ਸਿੰਘ ਨਾਗਰਾ,ਅਵਤਾਰ ਸਿੰਘ, ਅਜੈਬ ਸਿੰਘ, ਗੁਰਮੀਤ ਸਿੰਘ, ਬਲਜੀਤ ਸਿੰਘ ਗੱਗੜਮਾਜਰਾ, ਬਲਦੇਵ ਸਿੰਘ ਕਾਨਪੁਰ, ਬਹਾਦਰ ਸਿੰਘ, ਭੋਲਾ ਸਿੰਘ ਰਾਏਪੁਰ ਰਾਜਪੂਤਾਂ, ਭਿੰਦਰ ਸਿੰਘ ਬੀਜਾ, ਗੁਰਮੇਲ ਸਿੰਘ ਸਿਹੋੜਾ, ਗੁਰਜੀਤ ਸਿੰਘ ਚੀਮਾ ਹਾਜ਼ਰ ਸਨ।