ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਨਰਲ ਉਪੇਂਦਰ ਦਿਵੇਦੀ ਨੇ 30ਵੇਂ ਫੌਜ ਮੁਖੀ ਵਜੋਂ ਚਾਰਜ ਸੰਭਾਲਿਆ

08:00 AM Jul 01, 2024 IST

ਨਵੀਂ ਦਿੱਲੀ: ਜਨਰਲ ਉਪੇਂਦਰ ਦਿਵੇਦੀ ਨੇ ਅੱਜ ਥਲ ਸੈਨਾ ਦੇ 30ਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੂੰ ਚੀਨ ਤੇ ਪਾਕਿਸਤਾਨ ਨਾਲ ਲੱਗਦੇ ਮੋਰਚਿਆਂ ’ਤੇ ਵੱਡਾ ਓਪਰੇਸ਼ਨਲ ਤਜਰਬਾ ਹੈ। ਜਨਰਲ ਦਿਵੇਦੀ ਨੇ ਥਲ ਸੈਨਾ ਮੁਖੀ ਦਾ ਅਹੁਦਾ ਅਜਿਹੇੇ ਮੌਕੇ ਸੰਭਾਲਿਆ ਹੈ ਜਦੋਂ ਭਾਰਤ ਨੂੰ ਅਸਲ ਕੰਟਰੋਲ ਰੇਖਾ ਦੇ ਨਾਲ ਬੇਸ਼ੁਮਾਰ ਚੁਣੌਤੀਆਂ ਦਰਪੇਸ਼ ਹਨ। ਜਨਰਲ ਦਿਵੇਦੀ ਨੇ ਜਨਰਲ ਮਨੋਜ ਪਾਂਡੇ ਦੀ ਥਾਂ ਲਈ ਹੈ ਜੋ ਚਾਰ ਦਹਾਕਿਆਂ ਤੋਂ ਵਧ ਦੀ ਸੇਵਾ ਮਗਰੋਂ ਸੇਵਾਮੁਕਤ ਹੋਏ ਹਨ। ਥਲ ਸੈਨਾ ਨੇ ਕਿਹਾ, ‘‘ਜਨਰਲ ਦਿਵੇਦੀ ਆਪਣੇ ਨਾਲ ਵੱਡਾ ਤਜਰਬਾ ਲੈ ਕੇ ਆਏ ਹਨ ਤੇ ਉਨ੍ਹਾਂ ਦਾ ਟਰੈਕ ਰਿਕਾਰਡ ਬਹੁਤ ਵਧੀਆ ਹੈ।’’
ਥਲ ਸੈਨਾ ਮੁਖੀ ਬਣਨ ਤੋਂ ਪਹਿਲਾਂ ਜਨਰਲ ਦਿਵੇਦੀ 19 ਫਰਵਰੀ ਤੋਂ ਫੌਜ ਦੇ ਵਾਈਸ ਚੀਫ਼ (ਉਪ ਮੁਖੀ) ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਂਜ ਉਪ ਮੁਖੀ ਬਣਨ ਤੋਂ ਪਹਿਲਾਂ ਉਨ੍ਹਾਂ 2022 ਤੋਂ 2024 ਦੌਰਾਨ ਉੱਤਰੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ ਵਜੋਂ ਵੀ ਸੇਵਾਵਾਂ ਨਿਭਾਈਆਂ। ਮੱਧ ਪ੍ਰਦੇਸ਼ ਵਿਚ ਸੈਨਿਕ ਸਕੂਲ ਰੇਵਾ ਦੇ ਐਲੂਮਨਸ ਜਨਰਲ ਦਿਵੇਦੀ ਨੂੰ 1984 ਵਿਚ ਜੰਮੂ ਕਸ਼ਮੀਰ ਰਾਈਫ਼ਲਜ਼ ਵਿਚ ਕਮਿਸ਼ਨ ਮਿਲਿਆ ਸੀ। ਉਨ੍ਹਾਂ ਨੂੰ ਉੱਤਰੀ, ਪੂਰਬੀ ਤੇ ਪੱਛਮੀ ਮੋਰਚਿਆਂ ’ਤੇ ਵੱਖ ਵੱਖ ਓਪਰੇਸ਼ਨਲ ਮਾਹੌਲ ’ਚ ਕੰਮ ਕਰਨ ਦਾ ਮੌਕਾ ਮਿਲਿਆ। -ਪੀਟੀਆਈ

Advertisement

Advertisement
Advertisement