ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਨਰਲ ਮੁਸ਼ੱਰਫ ਅਤੇ ਭਾਰਤ

12:32 PM Feb 06, 2023 IST
featuredImage featuredImage

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਜਿਨ੍ਹਾਂ ਦਾ ਲੰਮੀ ਬਿਮਾਰੀ ਪਿੱਛੋਂ ਸੰਯੁਕਤ ਅਰਬ ਅਮੀਰਾਤ ਵਿਚ ਦੇਹਾਂਤ ਹੋ ਗਿਆ, ਦਾ ਨਾਮ ਹਮੇਸ਼ਾ 1999 ਦੀ ਕਾਰਗਿਲ ਜੰਗ ਦਾ ਸਮਾਨਅਰਥੀ ਰਹੇਗਾ। ਦਿੱਲੀ ਦੇ ਜੰਮੇ ਪਾਕਿਸਤਾਨੀ ਫੌਜ ਦੇ ਤਤਕਾਲੀ ਮੁਖੀ ਜਨਰਲ ਮੁਸ਼ੱਰਫ ਇਸ ਜੰਗ ਦਾ ਮਨਸੂਬਾ ਬਣਾਇਆ ਜੋ 1947 ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਚੌਥੀ ਲੜਾਈ ਸੀ। ਇਸ ਤੋਂ ਕੁਝ ਮਹੀਨੇ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਦਭਾਵਨਾ ਤਹਿਤ ਅਮਨ ਦੇ ਪੈਗਾਮ ਨਾਲ ਸਦਾ-ਏ-ਸਰਹੱਦ ਬੱਸ ਲਾਹੌਰ ਲੈ ਕੇ ਗਏ ਸਨ ਜਿੱਥੇ ਉਨ੍ਹਾਂ ਆਪਣੇ ਹਮਰੁਤਬਾ ਨਵਾਜ਼ ਸ਼ਰੀਫ ਨਾਲ ਅਮਨ ਸਮਝੌਤੇ ‘ਤੇ ਸਹੀ ਵੀ ਪਾਈ ਸੀ। ਭਾਰਤ-ਪਾਕਿ ਦਰਮਿਆਨ 1965 ਅਤੇ 1971 ਦੀਆਂ ਜੰਗਾਂ ਵਿਚ ਹਿੱਸਾ ਲੈਣ ਵਾਲੇ ਜਨਰਲ ਮੁਸ਼ੱਰਫ ਦਾ ਇਰਾਦਾ ਸੀ ਕਿ ਉਹ ਅਜਿਹਾ ਕਰ ਕੇ ਆਪਣੇ ਆਪ ਨੂੰ ਪਾਕਿਸਤਾਨ ਦਾ ਸਰਬਉੱਚ ਆਗੂ ਬਣਾ ਲਵੇਗਾ ਪਰ ਇਸ ਜੰਗ ਵਿਚ ਪਾਕਿਸਤਾਨ ਨੂੰ ਮੁੜ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ 1971 ਦੀ ਜੰਗ ਵਿਚ ਪਾਕਿਸਤਾਨ ਦੀ ਹਾਰ ਤੇ ਬੰਗਲਾਦੇਸ਼ ਦੀ ਸਥਾਪਨਾ ਹੋਈ ਸੀ।

Advertisement

ਕਾਰਗਿਲ ਜੰਗ ਵਿਚ ਹੋਈ ਤਬਾਹੀ ਵੀ ਭਾਵੇਂ ਜਨਰਲ ਮੁਸ਼ੱਰਫ ਦੇ ਇਰਾਦਿਆਂ ਨੂੰ ਮੋੜਾ ਨਹੀਂ ਦੇ ਸਕੀ ਤੇ ਉਨ੍ਹਾਂ ਬਿਨਾ ਕਿਸੇ ਖੂਨ-ਖਰਾਬੇ ਦੇ ਰਾਜ ਪਲਟਾ ਕਰਦਿਆਂ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਗੱਦੀਓਂ ਲਾਹ ਦਿੱਤਾ ਅਤੇ ਆਪਣੇ ਆਪ ਨੂੰ ਪਾਕਿਸਤਾਨ ਦੇ ਮੁੱਖ ਕਾਰਜਕਾਰੀ ਵਜੋਂ ਸਥਾਪਤ ਕਰ ਲਿਆ। ਜੂਨ 2001 ਵਿਚ ਉਨ੍ਹਾਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ। ਮੁਸ਼ਕਿਲ ਨਾਲ ਛੇ ਮਹੀਨੇ ਹੀ ਲੰਘੇ ਸਨ ਕਿ ਭਾਰਤ ਦੀ ਸੰਸਦ ‘ਤੇ ਅਤਿਵਾਦੀ ਹਮਲਾ ਹੋ ਗਿਆ ਤੇ ਭਾਰਤ-ਪਾਕਿ ਸੰਬੰਧ ਹੋਰ ਨਿਘਾਰ ਵੱਲ ਚਲੇ ਗਏ। ਦੁਵੱਲੇ ਸੰਬੰਧਾਂ ਵਿਚ ਆਈ ਇਹ ਖੜੋਤ ਲੰਮਾ ਸਮਾਂ ਨਹੀਂ ਚੱਲੀ ਕਿਉਂਕਿ ਭਾਰਤ ਨੇ ਜਨਰਲ ਮੁਸ਼ੱਰਫ ਦੀ ਅਗਵਾਈ ਵਾਲੇ ਪਾਕਿਸਤਾਨ ਨੂੰ ਹਾਲਤ ਵਿਚੋਂ ਉਭਰਨ ਦਾ ਮੌਕਾ ਦਿੱਤਾ। ਦੋਵਾਂ ਦੇਸ਼ਾਂ ਦਰਮਿਆਨ 2004 ਤੋਂ 2007 ਤੱਕ ਘਰੇਲੂ ਤੇ ਹੋਰ ਮੈਦਾਨਾਂ ‘ਤੇ ਹੋਈਆਂ ਕ੍ਰਿਕਟ ਟੈਸਟ ਲੜੀਆਂ ਜਨਰਲ ਮੁਸ਼ੱਰਫ਼ ਦੇ ਰਾਸ਼ਟਰਪਤੀ ਵਜੋਂ 7 ਸਾਲ ਦੇ ਕਾਰਜਕਾਲ ਦੇ ਉਸਾਰੂ ਹਾਸਲ ਸਨ।

ਸੱਤਾ ‘ਤੇ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਜਨਰਲ ਮੁਸ਼ੱਰਫ਼ ਨੇ ਰਾਸ਼ਟਰਪਤੀ ਬਣਨ ਦੇ ਨਾਲ ਨਾਲ ਫੌਜ ਦੀ ਕਮਾਨ ਵੀ ਆਪੇ ਸੰਭਾਲੀ ਰੱਖੀ। ਆਪਣਾ ਕਾਰਜਕਾਲ ਵਧਾਉਣ ਵਾਸਤੇ 2007 ਵਿਚ ਸੰਵਿਧਾਨ ਮੁਅੱਤਲ ਕਰ ਦਿੱਤਾ ਅਤੇ ਐਂਮਰਜੈਂਸੀ ਲਗਾ ਦਿੱਤੀ। ਇਸ ਤੋਂ ਬਾਅਦ ਹਾਲਾਤ ਬਦਲ ਗਏ। ਚੋਣਾਂ ਵਿਚ ਹਾਰ ਅਤੇ ਦੇਸ਼ਧ੍ਰੋਹ ਦੇ ਕੇਸ ਵਿਚ ਮੌਤ ਦੀ ਸਜ਼ਾ ਸੁਣਾਏ ਜਾਣ (ਜੋ ਬਾਅਦ ‘ਚ ਰੱਦ ਕਰ ਦਿੱਤੀ ਗਈ) ਨੇ ਇਹ ਯਕੀਨੀ ਬਣਾਇਆ ਕਿ ਉਹ ਮੁੜ ਸੱਤਾ ਹਾਸਲ ਨਾ ਕਰ ਸਕਣ। ਆਪਣੇ ਆਖ਼ਰੀ ਸਾਲਾਂ ਦੌਰਾਨ ਮੁਸ਼ੱਰਫ਼ ਦੀ ਕੋਈ ਵੁਕਅਤ ਨਹੀਂ ਸੀ। ਭਾਰਤ ਜਨਰਲ ਮੁਸ਼ੱਰਫ਼ ਨੂੰ ਚੰਗੇ ਨਹੀਂ ਸਗੋਂ ਉਸ ਦੇ ਮਾੜੇ ਕੰਮਾਂ ਕਰ ਕੇ ਵਧੇਰੇ ਯਾਦ ਰੱਖੇਗਾ।

Advertisement

Advertisement