ਆਮ ਚੋਣਾਂ: ਚੋਣ ਕਮਿਸ਼ਨ ਵੱਲੋਂ ਕਈ ਸੂਬਿਆਂ ’ਚ ਵਿਸ਼ੇਸ਼ ਨਿਗਰਾਨ ਨਿਯੁਕਤ
07:46 AM Apr 03, 2024 IST
ਨਵੀਂ ਦਿੱਲੀ, 2 ਅਪਰੈਲ
ਚੋਣ ਕਮਿਸ਼ਨ ਨੇ ਆਗਾਮੀ ਚੋਣਾਂ ਦੌਰਾਨ ਬਰਾਬਰੀ ਦਾ ਮੌਕਾ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਕਈ ਸੂਬਿਆਂ ’ਚ ਪ੍ਰਸ਼ਾਸਨਿਕ, ਸੁਰੱਖਿਆ ਅਤੇ ਖਰਚ ’ਤੇ ਨਿਗਰਾਨੀ ਰੱਖਣ ਦੇ ਟੀਚੇ ਤਹਿਤ ਵਿਸ਼ੇਸ਼ ਨਿਗਰਾਨ ਨਿਯੁਕਤ ਕੀਤੇ ਹਨ। ਵਧੀਆ ਰਿਕਾਰਡ ਵਾਲੇ ਸਾਬਕਾ ਸਿਵਲ ਅਧਿਕਾਰੀਆਂ ਨੂੰ ਵਿਸ਼ੇਸ਼ ਨਿਗਰਾਨ ਲਾਇਆ ਗਿਆ ਹੈ। ਇਸੇ ਦੌਰਾਨ ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਗਲਤ ਸੂਚਨਾਵਾਂ ਦੇ ਪ੍ਰਸਾਰ ’ਤੇ ਰੋਕ ਦੀਆਂ ਕੋਸ਼ਿਸ਼ਾਂ ਤਹਿਤ ਅੱਜ ‘ਮਿਥ ਬਨਾਮ ਸਚਾਈ ਰਜਿਸਟਰ’ ਜਾਰੀ ਕੀਤਾ ਹੈ, ਜਿਸ ਨੂੰ ਲਗਾਤਾਰ ਅਪਡੇਟ ਕੀਤਾ ਜਾਵੇਗਾ ਤਾਂ ਕਿ ਫਰਜ਼ੀ ਖਬਰਾਂ ’ਤੇ ਰੋਕ ਲਾਈ ਜਾ ਸਕੇ। ਚੋਣ ਕਮਿਸ਼ਨ ਨੇ ਅੱਜ ਪੰਜ ਸੂਬਿਆਂ ਵਿੱਚ ਦੋ ਪੁਲੀਸ ਇੰਸਪੈਕਟਰ ਜਨਰਲ, ਅੱਠ ਜ਼ਿਲ੍ਹਾ ਮੈਜਿਸਟੇਰਟ ਅਤੇ 12 ਪੁਲੀਸ ਕਪਤਾਨਾਂ ਦੀ ਬਦਲੀ ਦੇ ਹੁਕਮ ਜਾਰੀ ਕੀਤੇ ਹਨ। ਇਹ ਬਦਲੀਆਂ ਆਂਧਰਾ ਪ੍ਰਦੇਸ਼, ਬਿਹਾਰ, ਅਸਾਮ, ਉੜੀਸਾ ਤੇ ਝਾਰਖੰਡ ’ਚ ਕੀਤੀਆਂ। -ਪੀਟੀਆਈ
Advertisement
Advertisement