For the best experience, open
https://m.punjabitribuneonline.com
on your mobile browser.
Advertisement

ਆਮ ਚੋਣਾਂ: ਪਾਕਿਸਤਾਨ ’ਚ ਚੋਣ ਪ੍ਰਚਾਰ ਬੰਦ, ਵੋਟਾਂ ਭਲਕੇ

07:05 AM Feb 07, 2024 IST
ਆਮ ਚੋਣਾਂ  ਪਾਕਿਸਤਾਨ ’ਚ ਚੋਣ ਪ੍ਰਚਾਰ ਬੰਦ  ਵੋਟਾਂ ਭਲਕੇ
ਬੈਲੇਟ ਬਕਸਿਆਂ ਦੀ ਸਾਂਭ-ਸੰਭਾਲ ਕਰਦੇ ਹੋਏ ਚੋਣ ਅਮਲੇ ਦੇ ਮੈਂਬਰ। -ਫੋਟੋ: ਪੀਟੀਆਈ
Advertisement

ਇਸਲਾਮਾਬਾਦ, 6 ਫਰਵਰੀ
ਪਾਕਿਸਤਾਨ ’ਚ ਅੱਠ ਫਰਵਰੀ ਨੂੰ ਹੋਣ ਵਾਲੀਆਂ ਕੌਮੀ ਤੇ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਅੱਜ ਬੰਦ ਹੋ ਗਿਆ ਹੈ ਤੇ ਸਿਆਸੀ ਪਾਰਟੀਆਂ ਹੁਣ ਸਿਰਫ਼ ਘਰ-ਘਰ ਜਾ ਕੇ ਪ੍ਰਚਾਰ ਕਰ ਸਕਣਗੀਆਂ।
ਪਾਕਿਸਤਾਨ ਦੇ ਚੋਣ ਨਿਯਮਾਂ ਅਨੁਸਾਰ ਅੱਜ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਕੋਈ ਵੀ ਸਿਆਸੀ ਰੈਲੀ ਨਹੀਂ ਕੀਤੀ ਜਾ ਸਕੇਗੀ ਅਤੇ ਉਮੀਦਵਾਰ ਸਿਰਫ਼ ਬੰਦ ਕਮਰਾ ਮੀਟਿੰਗਾਂ ਤੇ ਘਰ-ਘਰ ਜਾ ਕੇ ਪ੍ਰਚਾਰ ਕਰ ਸਕਦੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਨਵਾਜ਼ ਸ਼ਰੀਫ, ਮਰੀਅਮ ਨਵਾਜ਼, ਸ਼ਹਬਿਾਜ਼ ਸ਼ਰੀਫ, ਬਿਲਾਵਲ ਭੁੱਟੋ ਜ਼ਰਦਾਰੀ, ਆਸਿਫ ਅਲੀ ਜ਼ਰਦਾਰੀ ਸਮੇਤ ਹੋਰ ਪਾਰਟੀਆਂ ਤੇ ਵੱਡੇ ਆਗੂਆਂ ਨੇ ਚੋਣ ਰੈਲੀਆਂ ਕੀਤੀਆਂ ਹਨ।
ਇਸੇ ਦੌਰਾਨ ਪਾਕਿਸਤਾਨੀ ਚੋਣ ਕਮਿਸ਼ਨ ਨੇ ਦੱਸਿਆ ਕਿ ਚੋਣਾਂ ਦਾ ਅਮਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਸ ਨੇ ਸਮੇਂ ਦੀ ਕਮੀ ਤੇ ਮੌਸਮੀ ਚੁਣੌਤੀਆਂ ਦੇ ਬਾਵਜੂਦ ਦੇਸ਼ ਭਰ ’ਚ 26 ਕਰੋੜ ਤੋਂ ਵੱਧ ਬੈਲੇਟ ਪੇਪਰ ਵੰਡ ਦਿੱਤੇ ਹਨ। ਸਬੰਧਤ ਰਿਟਰਨਿੰਗ ਅਫਸਰਾਂ ਨੂੰ ਬੈਲੇਟ ਪੇਪਰਾਂ ਦੀ ਡਿਲੀਵਰੀ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਨੂੰ ਵੋਟਾਂ ਤੋਂ ਇੱਕ ਦਿਨ ਪਹਿਲਾਂ ਸਬੰਧਤ ਅਧਿਕਾਰੀਆਂ ਨੂੰ ਬੈਲੇਟ ਪੇਪਰਾਂ ਦੇ ਪੈਕੇਟ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। ਇਸੇ ਦਰਮਿਆਨ ਪਾਕਿਸਤਾਨ ਦੇ ਅੰਤਰਿਮ ਗ੍ਰਹਿ ਮੰਤਰੀ ਡਾ. ਗੌਹਰ ਐਜਾਜ਼ ਨੇ ਕਿਹਾ ਕਿ ਜੇਕਰ ਕੋਈ ਜ਼ਿਲ੍ਹਾ ਜਾਂ ਸੂਬਾ ਅਰਜ਼ੀ ਦਿੰਦਾ ਹੈ ਤਾਂ ਸਰਕਾਰ ਚੋਣਾਂ ਵਾਲੇ ਦਿਨ ਸਬੰਧਤ ਇਲਾਕੇ ’ਚ ਇੰਟਰਨੈੱਟ ਸੇਵਾ ਬੰਦ ਕਰ ਸਕਦੀ ਹੈ। -ਪੀਟੀਆਈ

Advertisement

ਪਾਕਿਸਤਾਨ ਦੀਆਂ ਚੋਣਾਂ ’ਤੇ ਅਮਰੀਕਾ ਦੀ ਨਜ਼ਰ

ਵਾਸ਼ਿੰਗਟਨ: ਅਮਰੀਕਾ ਪਾਕਿਸਤਾਨ ਦੀ ਚੋਣ ਪ੍ਰਕਿਰਿਆ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਹ ਉੱਥੇ ਪ੍ਰਗਟਾਵੇ ਤੇ ਇਕੱਤਰ ਹੋਣ ਦੀ ਆਜ਼ਾਦੀ ਦੀ ਉਲੰਘਣਾ ਨੂੰ ਲੈ ਕੇ ਫਿਕਰਮੰਦ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਪਾਕਿਸਤਾਨ ਦੀਆਂ ਚੋਣਾਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਤੇ ਉਹ ਚੋਣਾਂ ਵਿੱਚ ਉਸ ਦੇ ਲੋਕਾਂ ਦੀ ਪੂਰੀ ਸ਼ਮੂਲੀਅਤ ਚਾਹੁੰਦਾ ਹੈ ਅਤੇ ਚੋਣਾਂ ਦੌਰਾਨ ਲੋਕਾਂ ਦੀ ਆਜ਼ਾਦੀ ਦੇ ਅਧਿਕਾਰ ਦਾ ਸਨਮਾਨ ਹੋਣਾ ਚਾਹੀਦਾ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement