For the best experience, open
https://m.punjabitribuneonline.com
on your mobile browser.
Advertisement

ਆਮ ਚੋਣਾਂ: ਬਸਪਾ ਨੇ ਹਿਮਾਚਲ ਦੀਆਂ ਚਾਰੋਂ ਸੀਟਾਂ ’ਤੇ ਉਮੀਦਵਾਰ ਐਲਾਨੇ

08:53 AM Apr 22, 2024 IST
ਆਮ ਚੋਣਾਂ  ਬਸਪਾ ਨੇ ਹਿਮਾਚਲ ਦੀਆਂ ਚਾਰੋਂ ਸੀਟਾਂ ’ਤੇ ਉਮੀਦਵਾਰ ਐਲਾਨੇ
Advertisement

ਹਮੀਰਪੁਰ (ਹਿਮਾਚਲ ਪ੍ਰਦੇਸ਼), 21 ਅਪਰੈਲ
ਬਹੁਜਨ ਸਮਾਜ ਪਾਰਟੀ ਨੇ ਅੱਜ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਚਾਰੋਂ ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਸਪਾ ਦੇ ਸੂਬਾ ਪ੍ਰਧਾਨ ਨਾਰਾਇਣ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਤੇ ਕਾਂਗਰਸ ਦੋਵੇਂ ਪਾਰਟੀਆਂ ਦੇ ਅਨੁਸੂਚਿਤ ਜਾਤੀ ਵਿਰੋਧੀ ਰੁਖ਼ ਨੂੰ ਬੇਨਕਾਬ ਕਰੇਗੀ ਅਤੇ ਗ਼ਰੀਬਾਂ, ਅਨੁਸੂਚਿਤ ਜਾਤੀਆਂ ਤੇ ਕਬਾਇਲੀਆਂ ਨੂੰ ਇਨਸਾਫ਼ ਦੇ ਨਾਅਰੇ ਹੇਠ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਅਨਿਲ ਕੁਮਾਰ ਸ਼ਿਮਲਾ (ਰਾਖਵੀਂ) ਸੀਟ ਤੋਂ, ਹੇਮ ਰਾਜ ਹਮੀਰਪੁਰ ਸੀਟ ਤੋਂ, ਪ੍ਰਕਾਸ਼ ਚੰਦ ਭਾਰਦਵਾਜ ਮੰਡੀ ਅਤੇ ਰੇਖਾ ਰਾਣੀ ਕਾਂਗਰਸ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਹੋਣਗੇ। ਹਾਲ ਹੀ ਵਿੱਚ ਊਨਾ ’ਚ ਪਾਰਟੀ ਦੀ ਇਕ ਮੀਟਿੰਗ ਹੋਈ ਸੀ, ਜਿਸ ਵਿੱਚ ਉਮੀਦਵਾਰਾਂ ਦੇ ਨਾਵਾਂ ਬਾਰੇ ਚਰਚਾ ਹੋਈ ਸੀ ਅਤੇ ਇਹ ਨਾਮ ਮਨਜ਼ੂਰੀ ਲਈ ਪਾਰਟੀ ਹਾਈ ਕਮਾਂਡ ਨੂੰ ਭੇਜੇ ਗਏ ਸਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×