ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਮ ਚੋਣਾਂ: ਗੂਗਲ ਨੇ ਵੋਟ ਪਾਉਣ ਦੇ ਨਿਸ਼ਾਨ ਦਾ ਡੂਡਲ ਬਣਾਇਆ

06:46 AM Apr 27, 2024 IST

ਨਵੀਂ ਦਿੱਲੀ, 26 ਅਪਰੈਲ
ਗੂਗਲ ਨੇ ਆਮ ਚੋਣਾਂ-2024 ਦੇ ਦੂਜੇ ਗੇੜ ਮੌਕੇ ਅੱਜ ਆਪਣੇ ਹੋਮਪੇਜ ’ਤੇ ਰੰਗੀਨ ਸਿਆਹੀ ਲੱਗੀ ਉਂਗਲੀ ਦਾ ਡੂਡਲ ਬਣਾਇਆ, ਜਿਹੜਾ ਇਕ ਵਿਅਕਤੀ ਵੱਲੋਂ ਆਪਣੀ ਵੋਟ ਪਾਉਣ ਦਾ ਸੰਕੇਤ ਹੈ। ਅੱਜ ਦੇਸ਼ ਭਰ ’ਚ 13 ਸੂਬਿਆਂ ਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ’ਚ 88 ਸੀਟਾਂ ’ਤੇ ਮਤਦਾਨ ਹੋਇਆ। ਅਮਰੀਕੀ ਕੰਪਨੀ ਨੇ ਗੂਗਲ ਦੇ ਡੂਡਲ ਵਿੱਚ ਚੋਣ ਅਮਲ ਕਰ ਕੇ ਬਦਲਾਅ ਕੀਤਾ ਅਤੇ ‘ਓ’ ਅੱਖਰ ਦੀ ਜਗ੍ਹਾ ’ਤੇ ਸਿਆਹੀ ਲੱਗੀ ਉਂਗਲੀ ਦੀ ਤਸਵੀਰ ਲਾਈ ਹੈ। ਚੋਣ ਅਮਲ ਦੌਰਾਨ ਫਰਜ਼ੀ ਵੋਟਿੰਗ ਰੋਕਣ ਲਈ ਵੋਟ ਪਾਉਣ ਵਾਲੇ ਵਿਅਕਤੀ ਦੇ ਖੱਬੇ ਹੱਥ ਦੀ ਪਹਿਲੀ ਉਂਗਲ (ਪੁਆਇੰਟਰ ਫਿੰਗਰ) ਉੱਤੇ ਬੈਂਗਣੀ ਰੰਗ ਦੀ ਸਿਆਹੀ ਲਾਈ ਜਾਂਦੀ ਹੈ। ਗੂਗਲ ਸਰਚ ਪੇਜ ਦੇ ਡੂਡਲ ’ਤੇ ਕਲਿੱਕ ਕਰਦਿਆਂ ਹੀ ਚੋਣਾਂ ਨਾਲ ਸਬੰਧਤ ਖਬਰਾਂ ਤੇ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ। ਦੱਸਣਯੋਗ ਹੈ ਕਿ ਪੋਲਿੰਗ ਬੂੁਥਾਂ ਦੇ ਬਾਹਰ ਇਹ ਆਮ ਦ੍ਰਿਸ਼ ਹੁੰਦਾ ਹੈ ਜਦੋਂ ਵੋਟ ਪਾਉਣ ਮਗਰੋਂ ਲੋਕ ਸਿਆਹੀ ਦਾ ਨਿਸ਼ਾਨ ਲੱਗੀ ਉਂਗਲੀ ਦਿਖਾ ਕੇ ਤਸਵੀਰਾਂ ਖਿਚਵਾਉਂਦੇ ਹਨ। ਗੂਗਲ ਨੇ ਭਾਰਤ ਦੀਆਂ ਸੰਸਦੀ ਚੋਣਾਂ ਦੇ ਪਹਿਲੇ ਪੜਾਅ ’ਚ 19 ਅਪਰੈਲ ਨੂੰ ਵੀ ਅਜਿਹਾ ਹੀ ਡੂਡਲ ਬਣਾਇਆ ਸੀ। -ਪੀਟੀਆਈ

Advertisement

Advertisement
Advertisement