ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਿੰਗ ਜਾਂਚ: ਮਹਿਲਾ ਡਾਕਟਰ ਗ੍ਰਿਫ਼ਤਾਰ

08:58 AM Aug 05, 2023 IST

ਪੱਤਰ ਪ੍ਰੇਰਕ
ਬਠਿੰਡਾ, 4 ਅਗਸਤ
ਇੱਥੇ ਸਿਹਤ ਵਿਭਾਗ ਦੀ ਟੀਮ ਵੱਲੋਂ ਬੀਤੀ ਦੇਰ ਮਾਡਲ ਟਾਊਨ ਵਿੱਚ ਲਿੰਗ ਜਾਂਚ ਕੇਂਦਰ ਵਿੱਚ ਛਾਪਾ ਮਾਰਿਆ ਗਿਆ। ਟੀਮ ਨੂੰ ਨਗਦੀ ਸਣੇ ਜਾਂਚ ਲਈ ਵਰਤਿਆ ਜਾਂਦਾ ਸਾਜ਼ੋ-ਸਾਮਾਨ ਬਰਾਮਦ ਹੋਇਆ। ਸਿਹਤ ਵਿਭਾਗ, ਪੁਲੀਸ ਪ੍ਰਸ਼ਾਸਨ ਤੇ ਪੀਐਨਡੀਟੀ ਦੀ ਸਾਂਝੀ ਟੀਮ ਨੇ ਰਾਤ ਕਰੀਬ 9 ਵਜੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਲਿੰਗ ਜਾਂਚ ਮਗਰੋਂ ਬਾਂਸਲ ਕਲੀਨਿਕ ਦੀ ਡਾਕਟਰ ਗਰਭਪਾਤ ਕਰਦੀ ਹੈ। ਟੀਮ ਵੱਲੋਂ ਤੁਰੰਤ ਐਕਸ਼ਨ ਲਈ ਟੀਮ ਕਾਇਮ ਕੀਤੀ ਗਈ। ਟੀਮ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਸੁਖਜਿੰਦਰ ਸਿੰਘ, ਡਾ. ਪ੍ਰੀਤ ਮਨਿੰਦਰ ਕੌਰ, ਕੁਲਵੰਤ ਸਿੰਘ ਅਤੇ ਨਰਿੰਦਰ ਸਿੰਘ ਵੱਲੋਂ ਵੀਰਵਾਰ ਦੇਰ ਰਾਤ ਛਾਪਾ ਮਾਰਿਆ ਗਿਆ। ਇੱਥੇ ਮਾਡਲ ਟਾਊਨ ਫੇਜ਼ 1 ਦੀ ਕੋਠੀ ਵਿਚ ਨਾਜਾਇਜ਼ ਤੌਰ ’ਤੇ ਚੱਲ ਰਹੇ ਲਿੰਗ ਜਾਂਚ ਕੇਂਦਰ ਵਿੱਚੋਂ ਮਹਿਲਾ ਡਾਕਟਰ ਨੂੰ ਕਾਬੂ ਕੀਤਾ ਗਿਆ।

Advertisement

 

Advertisement
Advertisement