For the best experience, open
https://m.punjabitribuneonline.com
on your mobile browser.
Advertisement

ਗੀਤਾ ਸਮੋਥਾ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਪਹਿਲੀ ਮਹਿਲਾ CISF ਅਧਿਕਾਰੀ ਬਣੀ

03:49 PM May 20, 2025 IST
ਗੀਤਾ ਸਮੋਥਾ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਪਹਿਲੀ ਮਹਿਲਾ cisf ਅਧਿਕਾਰੀ ਬਣੀ
Advertisement
ਟ੍ਰਿਬਿਊਨ ਨਿਊਜ਼ ਸਰਵਿਸ
Advertisement

ਨਵੀਂ ਦਿੱਲੀ, 20 ਮਈ

Advertisement
Advertisement

ਹਿੰਮਤ ਅਤੇ ਦ੍ਰਿੜ ਇਰਾਦੇ ਦੀ ਮਿਸਾਲ ਕਾਇਮ ਕਰਦਿਆਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਗੀਤਾ ਸਮੋਥਾ ਦੁਨੀਆ ਦੀ ਸਭ ਤੋ ਉੱਚੀ 8,849 ਮੀਟਰ (29,032 ਫੁੱਟ) ਚੋਟੀ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਫੋਰਸ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਇਤਿਹਾਸ ਰਚਿਆ ਹੈ।

CISF ਦੇ ਸੀਨੀਅਰ ਅਧਿਕਾਰੀਆਂ ਨੇ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਿਰਫ਼ ਨਿੱਜੀ ਜਿੱਤ ਨਹੀਂ, ਸਗੋਂ ਫੋਰਸ ਲਈ ਇਤਿਹਾਸਕ ਪਲ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੀਆਂ ਵਰਦੀਧਾਰੀ ਸੇਵਾਵਾਂ ਵਿੱਚ ਮਹਿਲਾਵਾਂ ਦੀ ਵਿਕਸਤ ਹੋ ਰਹੀ ਭੂਮਿਕਾ ਦਾ ਇਹ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ।

ਗੀਤਾ ਨੇ ਕਿਹਾ, ‘‘ਪਹਾੜ ਸਾਰਿਆਂ ਲਈ ਇੱਕੋ ਜਿਹੇ ਹੀ ਹੁੰਦੇ ਹਨ। ਉਹ ਤੁਹਾਡੇ ਲਿੰਗ ਦੀ ਪਰਵਾਹ ਨਹੀਂ ਕਰਦੇ। ਸਿਰਫ਼ ਉਹੀ ਇਨ੍ਹਾਂ ਉਚਾਈਆਂ ਨੂੰ ਸਰ ਕਰ ਸਕਦੇ ਹਨ, ਜਿਨ੍ਹਾਂ ’ਚ X-factor ਹੁੰਦਾ ਹੈ।

ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਚੱਕ ਪਿੰਡ ਦੇ ਸਾਦੇ ਮਾਹੌਲ ਵਿੱਚ ਪਲੀ ਅਤੇ ਵੱਡੀ ਹੋਈ ਗੀਤਾ ਦਾ ਪਿੰਡ ਤੋਂ ਉੱਠ ਕੇ ਭਾਰਤ ਤੋਂ ਦੁਨੀਆ ਦੇ ਸਿਖਰ ਤੱਕ ਦਾ ਸਫ਼ਰ ਦ੍ਰਿੜਤਾ ਅਤੇ ਟੀਚੇ ਦਾ ਪ੍ਰਮਾਣ ਹੈ।

ਚਾਰ ਭੈਣਾਂ ਦੇ ਪਰਿਵਾਰ ਵਿੱਚ ਜਨਮੀ ਗੀਤਾ ਛੋਟੀ ਉਮਰ ਤੋਂ ਹੀ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਅਤੇ ਆਪਣਾ ਰਾਹ ਆਪ ਬਣਾਉਣ ਦੇ ਇਰਾਦੇ ਨਾਲ ਮਜ਼ਬੂਤ ਸੀ। ਕਾਲਜ ਦੇ ਸਾਲਾਂ ਦੌਰਾਨ ਸੱਟ ਲੱਗਣ ਕਾਰਨ ਇੱਕ ਹੋਣਹਾਰ ਹਾਕੀ ਖਿਡਾਰਨ ਦਾ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਾਪਤ ਹੋ ਗਿਆ। ਇਸ ਹਾਦਸੇ ਨੇ ਉਸ ਲਈ ਇੱਕ ਨਵਾਂ ਰਾਹ ਖੋਲ੍ਹਿਆ, ਜੋ ਗੀਤਾ ਨੂੰ ਪਰਬਤਾਰੋਹਣ ਬਣਨ ਦੇ ਮੁਕਾਮ ’ਤੇ ਲੈ ਗਿਆ।

ਗੀਤਾ 2011 ਵਿੱਚ CISF ’ਚ ਸ਼ਾਮਲ ਹੋਈ ਸੀ, ਜਿੱਥੇ ਉਸ ਨੂੰ ਪਤਾ ਲੱਗਿਆ ਕਿ ਪਰਬਤ ਸਰ ਕਰਨ ਦੇ ਰਾਹ ’ਤੇ ਅਜੇ ਤੱਕ ਕਿਸੇ ਮਹਿਲਾ ਨੇ ਪਹਿਲ ਨਹੀਂ ਕੀਤੀ। ਮੌਕਾ ਦਾ ਲਾਹਾ ਲੈਂਦਿਆਂ ਗੀਤਾ ਨੇ 2015 ਵਿੱਚ ਔਲੀ ’ਚ ਇੰਡੋ-ਤਿੱਬਤੀ ਬਾਰਡਰ ਪੁਲੀਸ (ITBP) ਸਿਖਲਾਈ ਸੰਸਥਾ ਵਿੱਚ ਇੱਕ ਬੁਨਿਆਦੀ ਪਰਬਤਾਰੋਹਣ ਕੋਰਸ ’ਚ ਦਾਖ਼ਲਾ ਲਿਆ, ਜੋ ਇਸ ਬੈਚ ’ਚ ਦਾਖ਼ਲਾ ਲੈਣ ਵਾਲੀ ਇਕਲੌਤੀ ਮਹਿਲਾ ਸੀ। ਗੀਤਾ ਦੇ ਜਨੂੰਨ ਅਤੇ ਯੋਗਤਾ ਨੇ ਉਸ ਨੂੰ 2017 ਵਿੱਚ ਐਡਵਾਂਸ ਕੋਰਸ ਪੂਰਾ ਕਰਨ ਲਈ ਅਗਵਾਈ ਕੀਤੀ ਅਤੇ ਉਹ ਅਜਿਹਾ ਕਰਨ ਵਾਲੀ ਪਹਿਲੀ CISF ਕਰਮਚਾਰੀ ਬਣ ਗਈ।

ਗੀਤਾ 2019 ਵਿੱਚ ਕਿਸੇ ਵੀ ਕੇਂਦਰੀ ਹਥਿਆਰਬੰਦ ਪੁਲਿਸ ਬਲ (CAPF) ਦੀ ਪਹਿਲੀ ਔਰਤ ਬਣ ਗਈ, ਜਿਸ ਨੇ ਉਤਰਾਖੰਡ ਵਿੱਚ Mount Satopanth (7,075 ਮੀਟਰ) ਅਤੇ ਨੇਪਾਲ ਵਿੱਚ Mount Lobuche (6,119 ਮੀਟਰ) ਦੋਵਾਂ ’ਤੇ ਚੜ੍ਹਾਈ ਕੀਤੀ।

ਤਕਨੀਕੀ ਕਾਰਨਾਂ ਕਰਕੇ 2021 ਦੀ ਯੋਜਨਾਬੱਧ ਐਵਰੈਸਟ ਮੁਹਿੰਮ ਰੱਦ ਹੋਣ ਤੋਂ ਬਾਅਦ ਗੀਤਾ ਨੇ ਆਪਣੀਆਂ ਨਜ਼ਰਾਂ ਇੱਕ ਨਵੀਂ ਚੁਣੌਤੀ ’ਤੇ ਰੱਖਦਿਆਂ ਔਖੇ ‘Seven Summits’ ਹਰੇਕ ਮਹਾਂਦੀਪ ਵਿੱਚ ਸਭ ਤੋਂ ਉੱਚੀ ਚੋਟੀ ’ਤੇ ਚੜ੍ਹਾਈ ਕੀਤੀ।

2021 ਅਤੇ 2022 ਦਰਮਿਆਨ ਗੀਤਾ ਨੇ ਸ਼ਫਲਤਾਪੂਰਵਕ ਚਾਰ ਚੋਟੀਆਂ ਸਰ ਕੀਤੀਆਂ, ਜਿਨ੍ਹਾਂ ਵਿੱਚ ਆਸਟਰੇਲੀਆ ਵਿੱਚ Mount Kosciuszko (2,228 ਮੀਟਰ), ਰੂਸ ਵਿੱਚ Mount Elbrus (5,642 ਮੀਟਰ), ਤਨਜ਼ਾਨੀਆ ਵਿੱਚ Mount Kilimanjaro (5,895 ਮੀਟਰ) ਅਤੇ ਅਰਜਨਟੀਨਾ ਵਿੱਚ Mount Aconcagua (6,961 ਮੀਟਰ) ਸ਼ਾਮਲ ਹਨ। ਇਹ ਪ੍ਰਾਪਤੀਆਂ ਉਸ ਨੇ ਸਿਰਫ਼ ਛੇ ਮਹੀਨੇ ਅਤੇ 27 ਦਿਨਾਂ ਵਿੱਚ ਹਾਸਲ ਕੀਤੀਆਂ ਅਤੇ ਅਜਿਹਾ ਕਰਨ ਵਾਲੀ ਸਭ ਤੋਂ ਤੇਜ਼ ਭਾਰਤੀ ਮਹਿਲਾ ਬਣੀ।

ਘਰ ਵਾਪਸੀ ਮਗਰੋਂ ਗੀਤਾ ਨੇ ਲੱਦਾਖ ਦੇ ਦੂਰ-ਦੁਰਾਡੇ ਰੂਪਸ਼ੂ ਖੇਤਰ ਵਿੱਚ ਸਿਰਫ਼ ਤਿੰਨ ਦਿਨਾਂ ਵਿੱਚ ਪੰਜ ਚੋਟੀਆਂ ‘ਤਿੰਨ 6,000 ਮੀਟਰ ਤੋਂ ਉੱਪਰ ਅਤੇ ਦੋ 5,000 ਮੀਟਰ ਤੋਂ ਵੱਧ’ ਦੀ ਚੜ੍ਹਾਈ ਕਰਕੇ ਇੱਕ ਸ਼ਾਨਦਾਰ ਰਿਕਾਰਡ ਕਾਇਮ ਕੀਤਾ।

ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਗੀਤਾ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਆ ਗਿਆ, ਜਿਸ ਵਿੱਚ ਦਿੱਲੀ ਕਮਿਸ਼ਨ ਫਾਰ ਵੂਮੈਨ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਪੁਰਸਕਾਰ 2023 ਅਤੇ ਸਿਵਲ ਏਵੀਏਸ਼ਨ ਮੰਤਰਾਲੇ ਦੁਆਰਾ ‘ਗਿਵਿੰਗ ਵਿੰਗਜ਼ ਟੂ ਡ੍ਰੀਮਜ਼ ਅਵਾਰਡ 2023’ ਸ਼ਾਮਲ ਹਨ।

Advertisement
Tags :
Author Image

Charanjeet Channi

View all posts

Advertisement