For the best experience, open
https://m.punjabitribuneonline.com
on your mobile browser.
Advertisement

ਤੀਜੀ ਤਿਮਾਹੀ ’ਚ 8.4 ਫੀਸਦ ਰਹੀ ਜੀਡੀਪੀ

06:37 AM Mar 01, 2024 IST
ਤੀਜੀ ਤਿਮਾਹੀ ’ਚ 8 4 ਫੀਸਦ ਰਹੀ ਜੀਡੀਪੀ
Advertisement

ਨਵੀਂ ਦਿੱਲੀ, 29 ਫਰਵਰੀ
ਸਾਲ 2023 ਦੇ ਆਖਰੀ ਤਿੰਨ ਮਹੀਨਿਆਂ (ਤੀਜੀ ਤਿਮਾਹੀ) ਵਿਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 8.4 ਫੀਸਦ ਰਹੀ, ਜੋ ਆਸਾਂ ਤੇ ਉਮੀਦਾਂ ਨਾਲੋਂ ਕਿਤੇ ਵੱਧ ਹੈ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਅਧਾਰਿਤ ਵਿਕਾਸ ਦਰ ਦਸੰਬਰ ਤਿਮਾਹੀ ਵਿਚ 8.4 ਫੀਸਦ ਰਹੀ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਇਹ ਅੰਕੜਾ 4.3 ਫੀਸਦ ਸੀ। ਇਸ ਦੇ ਨਾਲ ਹੀ ਐੱਨਐੱਸਓ ਨੇ ਕੌਮੀ ਖਾਤਿਆਂ ਦੇ ਆਪਣੇ ਦੂਜੇ ਪੇਸ਼ਗੀ ਅਨੁਮਾਨਾਂ ਵਿਚ ਵਿੱਤੀ ਸਾਲ 2023-24 ਲਈ ਦੇਸ਼ ਦੀ ਵਿਕਾਸ ਦਰ ਦੇ ਵਧ ਕੇ 7.6 ਫੀਸਦ ਹੋਣ ਦਾ ਅਨੁਮਾਨ ਲਾਇਆ ਹੈ। ਇਸ ਸਾਲ ਜਨਵਰੀ ਵਿਚ ਜਾਰੀ ਪਹਿਲੇ ਪੇਸ਼ਗੀ ਅਨੁਮਾਨਾਂ ਵਿਚ ਜੀਡੀਪੀ ਵਾਧਾ ਦਰ 7.3 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ। ਐੱਨਐੱਸਓ ਨੇ ਪਿਛਲੇ ਵਿੱਤੀ ਸਾਲ 2022-23 ਲਈ ਜੀਡੀਪੀ ਵਿਕਾਸ ਦਰ ਦੇ ਅਨੁਮਾਨਾਂ ਵਿਚ ਵੀ ਸੋਧ ਕਰਦਿਆਂ ਇਸ ਨੂੰ 7 ਫੀਸਦ ਦਰ ਦਿੱਤਾ ਹੈ। -ਪੀਟੀਆਈ

Advertisement

ਅਰਥਚਾਰੇ ਦੀ ਤਾਕਤ ਤੇ ਸਮਰੱਥਾ ਦਰਸਾਉਂਦੀ ਹੈ ਵਿਕਾਸ ਦਰ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 8.4 ਫੀਸਦ ਜੀਡੀਪੀ ਅਰਥਚਾਰੇ ਦੀ ਤਾਕਤ ਤੇ ਸਮਰੱਥਾ ਨੂੰ ਦਰਸਾਉਂਦੀ ਹੈ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਸਰਕਾਰ ਤੇਜ਼ ਆਰਥਿਕ ਵਿਕਾਸ ਨੂੰ ਜਾਰੀ ਰੱਖਣ ਅਤੇ 140 ਕਰੋੜ ਭਾਰਤੀਆਂ ਨੂੰ ਬਿਹਤਰ ਜੀਵਨ ਜਿਊਣ ਅਤੇ ‘ਵਿਕਸਤ ਭਾਰਤ’ ਦੇ ਨਿਰਮਾਣ ਵਿੱਚ ਮਦਦ ਕਰਨ ਲਈ ਯਤਨ ਜਾਰੀ ਰੱਖੇਗੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×