ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਡੀਪੀ ਅਧਾਰਿਤ ਵਿਕਾਸ ਦਰ 6.5 ਫੀਸਦ ਰਹਿਣ ਦਾ ਅਨੁਮਾਨ: ਦਾਸ

09:30 PM Jun 29, 2023 IST

ਮੁੰਬਈ, 25 ਜੂਨ

Advertisement

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਚਾਲੂ ਵਿੱਤੀ ਸਾਲ ਵਿੱਚ ਜੀਡੀਪੀ ਅਧਾਰਿਤ ਵਿਕਾਸ ਦਰ 6.5 ਫੀਸਦ ਰਹਿਣ ਦਾ ਭਰੋਸਾ ਜਤਾਇਆ ਹੈ। ਦਾਸ ਨੇ ਕਿਹਾ ਕਿ ਉਨ੍ਹਾਂ ਕਈ ਪਹਿਲੂਆਂ ‘ਤੇ ਗੌਰ ਕਰਨ ਮਗਰੋਂ ਵਿਕਾਸ ਦਰ ਦਾ ਅਨੁਮਾਨ ਲਾਇਆ ਹੈ ਤੇ ‘ਇਸ ਟੀਚੇ ਨੂੰ ਹਾਸਲ ਕਰਨ ਦੀ ਪੂਰੀ ਉਮੀਦ ਹੈ।’ ਉਨ੍ਹਾਂ ਕਿਹਾ ਕਿ ਉਹ ਖਪਤਕਾਰ ਕੀਮਤ ਸੂਚਕ ਅੰਕ ਅਧਾਰਿਤ ਮਹਿੰਗਾਈ ਨੂੰ 4 ਫੀਸਦ ‘ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਆਸ ਜਤਾਈ ਕਿ ਮੌਨਸੂਨ ਐਤਕੀਂ ਆਮ ਵਾਂਗ ਰਹੇਗਾ, ਪਰ ਉਨ੍ਹਾਂ ਅਲ-ਨੀਨੋ ਨੂੰ ਲੈ ਕੇ ਫਿਕਰ ਜਤਾਇਆ, ਜਿਸ ਦਾ ਸਿੱਧਾ ਅਸਰ ਖੁਰਾਕੀ ਮਹਿੰਗਾਈ ‘ਤੇ ਪੈ ਸਕਦਾ ਹੈ। –ਪੀਟੀਆਈ

Advertisement
Advertisement
Tags :
ਅਧਾਰਿਤਅਨੁਮਾਨਜੀਡੀਪੀਫੀਸਦਰਹਿਣਵਿਕਾਸ
Advertisement