ਗਾਜ਼ਾ: ਸੰਯੁਕਤ ਰਾਸ਼ਟਰ ਟੀਮ ਵੱਲੋਂ ਸ਼ਿਫਾ ਹਸਪਤਾਲ ਦਾ ਦੌਰਾ
03:35 PM Nov 19, 2023 IST
ਖਾਨ ਯੂਨਿਸ (ਗਾਜ਼ਾ ਪੱਟੀ), 19 ਨਵੰਬਰ
ਸੰਯੁਕਤ ਰਾਸ਼ਟਰ ਦੀ ਟੀਮ ਨੇ ਅੱਜ ਗਾਜ਼ਾ ਦੇ ਸਭ ਤੋਂ ਵੱਡੇ ਸ਼ਿਫਾ ਹਸਪਤਾਲ ਦਾ ਦੌਰਾ ਕੀਤਾ ਤੇ ਕਿਹਾ ਕਿ ਹਸਪਤਾਲ ਵਿੱਚ ਸਿਰਫ 291 ਮਰੀਜ਼ ਹੀ ਰਹਿ ਗਏ। ਬਾਕੀ ਮਰੀਜ਼ਾਂ ਨੂੰ ਇਜ਼ਰਾਈਲ ਫੌਜ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਜਿਹੜੇ ਮਰੀਜ਼ ਹਸਪਤਾਲ ’ਚ ਹਨ ਉਨ੍ਹਾਂ ’ਚ 32 ਬੱਚੇ, ਜਿਨ੍ਹਾਂ ਦੀ ਹਾਲਤ ਅਤਿ ਨਾਜ਼ੁਕ ਹੈ, ਕੁਝ ਟਰੌਮਾ ਮਰੀਜ਼ ਤੇ ਰੀੜ ਦੀ ਹੱਡੀ ਦੇ ਜ਼ਖ਼ਮਾਂ ਤੋਂ ਪੀੜਤ ਵਿਅਕਤੀ ਹਨ ਜੋ ਤੁਰ ਨਹੀਂ ਸਕਦੇ। ਇਨ੍ਹਾਂ ਮਰੀਜ਼ਾਂ ਦੇ ਦੇਖਭਾਲ ਲਈ 25 ਸਿਹਤ ਕਾਮਿਆਂ ਦਾ ਸਟਾਫ ਹਾਜ਼ਰ ਹੈ। -ਪੀਟੀਆਈ
Advertisement
Advertisement